ਪਟਿਆਲਾ ਲੋਕੋਮੋਟਿਵ ਵਰਕਸ ਨੇ ਸਰਵੋਤਮ ਉਤਪਾਦਨ ਸ਼ੀਲਡ ਕੀਤੀ ਪ੍ਰਾਪਤ

ਪਟਿਆਲਾ, (ਦ ਸਟੈਲਰ ਨਿਊਜ਼)। ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ 68ਵੇਂ ਰੇਲਵੇ ਹਫ਼ਤਾ ਸਮਾਰੋਹ – ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ, 2023” ਦੇ ਇੱਕ ਮਹੱਤਵਪੂਰਣ ਮੌਕੇ ਵਿੱਚ, ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਯੂ.) ਅਤੇ ਰੇਲ ਵ੍ਹੀਲ ਫੈਕਟਰੀ, ਬੈਂਗਲੁਰੂ ਨਾਲ ਸਾਂਝੇ ਤੌਰ ‘ਤੇ. ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ । ਪੀ.ਐਲ.ਡਬਲਯੂ. ਦੀ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਇਹ ਪ੍ਰਮਾਣ, ਮਾਨਯੋਗ ਰੇਲ ਮੰਤਰੀ, ਅਸ਼ਵਿਨੀ ਵੈਸ਼ਨਵ ਜੀ ਦੁਆਰਾ ਪੇਸ਼ ਕੀਤਾ ਗਿਆ ।

Advertisements

ਪ੍ਰਮੋਦ ਕੁਮਾਰ, ਪ੍ਰਿੰਸੀਪਲ ਚੀਫ ਐਡਮਿਨਿਸਟ੍ਰੇਟਿਵ ਅਫਸਰ, ਪੀ.ਐਲ.ਡਬਲਯੂ ਤੇ ਸ਼੍ਰੀ ਆਸ਼ੀਸ਼ ਮਹਿਰੋਤਰਾ, ਪ੍ਰਿੰਸੀਪਲ ਚੀਫ ਇਲੈਕਟ੍ਰੀਕਲ ਇੰਜੀਨੀਅਰ, ਪੀ.ਐਲ.ਡਬਲਯੂ., ਨੇ ਸ਼ੀਲਡ ਪ੍ਰਾਪਤ ਕੀਤੀ। ਭਾਰਤੀ ਰੇਲਵੇ ਲਈ ਇਲੈਕਟ੍ਰਿਕ ਲੋਕੋਮੋਟਿਵ ਅਤੇ ਹੋਰ ਉਤਪਾਦਾਂ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਮਿਸਾਲੀ ਯਤਨਾਂ ਨੇ ਨਾ ਸਿਰਫ਼ ਪੀ.ਐਲ.ਡਬਲਯੂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ ਬਲਕਿ ਦੇਸ਼ ਵਿੱਚ ਰੇਲ ਸੇਵਾਵਾਂ ਦੀ ਤਰੱਕੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। 68ਵੇਂ ਰੇਲਵੇ ਸਪਤਾਹ ਫੰਕਸ਼ਨ – ‘ਅਤਿ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ, 2023’ ਸਮਾਰੋਹ ਵਿੱਚ ਪ੍ਰਾਪਤ ਹੋਈ ਮਾਨਤਾ, ਭਾਰਤ ਵਿੱਚ ਰੇਲ ਆਵਾਜਾਈ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਪਟਿਆਲਾ ਲੋਕੋਮੋਟਿਵ ਵਰਕਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ।

LEAVE A REPLY

Please enter your comment!
Please enter your name here