ਕੇਸ ਪ੍ਰਾਪਰਟੀ ਵਜੋਂ ਥਾਣੇ ਬਾਹਰ ਖੜ੍ਹੀ ਵੋਲਵੋ ਬੱਸ ਨੂੰ ਲੱਗੀ ਅਚਾਨਕ ਅੱਗ

ਜ਼ੀਰਕਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜ਼ੀਰਕਪੁਰ ਥਾਣੇ ਦੇ ਬਾਹਰ ਖੜ੍ਹੀ ਇੱਕ ਵੋਲਵੋ ਬੱਸ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਲਵੋ ਬੱਸ ਕਾਫੀ ਸਮੇਂ ਤੋਂ ਥਾਣੇ ਦੇ ਕੋਲ ਕੇਸ ਪ੍ਰਾਪਰਟੀ ਵਜੋਂ ਖੜ੍ਹੀ ਸੀ। ਅਚਾਨਕ ਸਾਢੇ ਤਿੰਨ ਵਜੇ ਬੱਸ ਨੂੰ ਅੱਗ ਲੱਗ ਗਈ, ਜਿਸਨੂੰ ਫਾਇਰ ਬ੍ਰਿਗੇਡ ਨੇ ਅੱਧੇ ਘੰਟੇ ਦੀ ਮਿਹਨਤ ਨਾਲ ਬੁਝਾਇਆ।

Advertisements

ਰੱਬ ਦਾ ਸ਼ੁੱਕਰ ਹੈ ਕਿ ਕੁੱਝ ਹੋਰ ਵਾਹਨ ਜੋ ਬੱਸ ਦੇ ਨੇੜੇ ਖੜ੍ਹੇ ਸਨ, ਉਹ ਬੱਸ ਦੀ ਲਪੇਟ ਵਿੱਚ ਨਹੀ ਆਏ।ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਤੇ ਨਾ ਪਹੁੰਚ ਦੀਆਂ ਤਾਂ ਹੋਰ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਜਾਣਾ ਸੀ। ਅੱਗ ਲੱਗਣ ਕਾਰਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY

Please enter your comment!
Please enter your name here