ਬਾਈਕ ਨੂੰ ਬਚਾਉਦੇ ਸਮੇਂ ਟਰੱਕ ਵਿੱਚ ਵੱਜੀ ਕਾਰ, 2 ਦੀ ਮੌਤ

ਪਟਿਆਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਟਿਆਲਾ ਦੇ ਰਾਜਪੁਰਾ ਸਰਹਿੰਦ ਰੋਡ ਤੇ ਵਾਪਰੇ ਸੜਕ ਹਾਦਸੇ ਵਿਚ ਇਨੋਵਾ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਹਰਦੀਪ ਸਿੰਘ ਵਾਸੀ ਅਮਲੋਹ ਅਤੇ ਇੱਕ ਹੋਰ ਵਿਅਕਤੀ ਵਾਸੀ ਖੰਨਾ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਗੋਵਿੰਦਗੜ੍ਹ ਫੈਕਟਰੀ ਵਿੱਚ ਕੰਮ ਕਰਦੇ ਸਨ ਤੇ ਅੰਬਾਲਾ ਤੋਂ ਵਾਪਸ ਆ ਰਹੇ ਸਨ ਤਾਂ ਇਨੋਵਾ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ।

Advertisements

ਇਸ ਦੌਰਾਨ ਕਾਰ ਦੇ ਸਾਹਮਣੇ ਇੱਕ ਬਾਈਕ ਆ ਗਈ ਤਾਂ ਬਾਈਕ ਨੂੰ ਬਚਾਉਂਦੇ ਹੋਏ ਕਾਰ ਸਾਹਮਣੇ ਖੜ੍ਹੇ ਟਰਾਲੇ ਨਾਲ ਟਕਰਾ ਗਈ ਅਤੇ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੰਡਕਟਰ ਸੀਟ ਤੇ ਬੈਠੇ ਵਿਅਕਤੀ ਦੀ ਗਰਦਨ ਧੜ ਤੋ ਅਲੱਗ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here