ਪੀਐਸਪੀਸੀਐਲ ਸਟੋਰ ਦੀ 1945 ਦੀ ਬਣੀ ਇਮਾਰਤ ਦੀ ਦਿੱਖੀ ਨਵੀਂ ਦਿੱਖ, ਤਰਤੀਬਵਾਰ ਕੀਤੇ ਗਏ ਸਮਾਨ, ਲਗਾਏ ਫੁੱਲ ਬੂਟੇ

ਹੁੁਸ਼ਿਆਰਪੁਰ (ਦ ਸਟੈਲਰ ਨਿਊਜ਼), ਗੁਰਜੀਤ ਸੋਨੂੰ। ਪੰਜਾਬ ਸਰਕਾਰ ਵੱਲੋਂ ਵਾਤਾਵਰਨ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਲਈ ਚਲਾਈ ਗਈ ਸਫਾਈ ਮੁਹਿੰਮ ਤਹਿਤ, ਡਾਇਰੈਕਟਰ/ ਕਮਰਸ਼ੀਅਲ, ਪੀ. ਐਸ. ਪੀ. ਸੀ. ਐਲ., ਪਟਿਆਲਾ ਅਤੇ ਮੁੱਖ ਇੰਜੀਨੀਅਰ/ਸਟੋਰ ਅਤੇ ਵਰਕਸ਼ਾਪ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਜੀਨੀਅਰ ਗੁਰਪ੍ਰਤਾਪ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਸੈਂਟਰਲ ਸਟੋਰ, ਪੀ. ਐਸ. ਪੀ. ਸੀ. ਐਲ., ਹੁਸ਼ਿਆਰਪੁਰ ਵੱਲੋਂ ਆਪਣੇ ਅਧੀਨ ਪੈਂਦੇ ਦਫਤਰਾਂ ਹੁਸ਼ਿਆਰਪੁਰ, ਦਸੂਹਾ ਅਤੇ ਨਵਾਂਸ਼ਹਿਰ ਵਿਖ਼ੇ ਸਫਾਈ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਸਟੋਰਾਂ ਦੀ ਸਾਫ਼ ਸਫਾਈ ਕਰਵਾਈ ਗਈ ਅਤੇ ਆਲੇ ਦੁਆਲੇ ਬੂਟੇ ਲਗਾਏ ਹਨ ਤਾਂ ਜੋ ਵਾਤਾਵਰਨ ਸਾਫ਼ ਰਖਿਆ ਜਾ ਸਕੇ।

Advertisements

ਇਸ ਦੇ ਨਾਲ ਨਾਲ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਇੱਧਰ ਓਧਰ ਕੂੜਾ ਸੁੱਟਣ ਦੀ ਬਜਾਏ ਕੂੜੇਦਾਨਾ ਵਿੱਚ ਪਾ ਕੇ ਆਪਣਾ ਆਲਾ-ਦੁਆਲਾ ਸਾਫ਼ ਰੱਖਿਆ ਜਾਵੇ ਅਤੇ ਵੱਧ-ਵੱਧ ਬੂਟੇ ਵੀ ਲਗਾਏ ਜਾਣ। ਸੈਟਰਲ ਸਟੋਰ ਹੁਸਿਅਰਪੁਰ ਦੀ ਬਿਲਿਡੰਗ ਜੋ ਕਿ ਦੇਸ ਅਜਾਦ ਹੋਣ ਤੋ ਪਹਿਲਾਂ 1945 ਦੀ ਬਣੀ ਹੈ ਜਿਸਦੀ ਹਾਲਤ ਬਹੁਤ ਖਸਤਾ ਹੋ ਚੁਕੀ ਸੀ ਹੁਣ ਇਸਦੀ ਵੀ ਨੂਹਾਰ ਬਦਲੀ ਗਈ। ਸਟੋਰ ਦੇ ਸਮਾਨ ਨੂੰ ਤਰਤੀਬਵਾਰ ਕਰਕੇ ਹਰ ਸਮਾਨ ਦੇ ਨਾਮ ਦਾ ਬੋਰਡ ਲਗਾ ਦਿੱਤਾ ਗਿਆ ,ਸਾਰਾ ਕਚਰਾ ਸਾਫ ਕਰ ਕੇ ਵੱਖ ਵੱਖ ਤਰਾਂ ਦੇ ਫੁਲ ਬੂਟੇ ਲਗਾਏ ਗਏ। ਸਟੋਰ ਦੀਆ ਸਾਰੀਆ ਇਮਾਰਤਾਂ ਨੂੰ ਰੰਗ ਰੋਗਨ ਕੀਤਾ। ਇਸ ਮੋਕੇ ਸਹਾਇਕ ਇੰਜੀਨੀਅਰ ਇੰਜੀ ਸੰਤੋਖ ਸਿੰਘ,ਇੰਜੀ ਜਤਿੰਦਰ ਸਿੰਘ ਜੇ.ਈ., ਗੁਰਦੀਪ ਸਿੰਘ, ਸਰਬਜੀਤ ਸਿੰਘ, ਰਛਪਾਲ ਸਿੰਘ, ਦਵਿੰਦਰ ਸਿੰਘ, ਅਜੈ ਕੁਮਾਰ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here