Thursday, October 29, 2026
Home Latest ਸੰਘਣੀ ਧੁੰਦ ਦੇ ਕਾਰਨ 4 ਵਾਹਨਾਂ ਵਿੱਚ ਹੋਈ ਟੱਕਰ, 4 ਜ਼ਖਮੀ

ਸੰਘਣੀ ਧੁੰਦ ਦੇ ਕਾਰਨ 4 ਵਾਹਨਾਂ ਵਿੱਚ ਹੋਈ ਟੱਕਰ, 4 ਜ਼ਖਮੀ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੋਗਾ ਦੇ ਪਿੰਡ ਲੋਹਾਰਾ ਨੇੜੇ ਚਾਰ ਵਾਹਨ ਆਪਸ ਵਿੱਚ ਟਕਰਾ ਗਏ, ਪਹਿਲਾਂ ਟਰਾਲੀ ਅਤੇ ਬੋਲੈਰੋ ਦੀ ਟੱਕਰ ਹੋ ਗਈ, ਜਿਸ ਵਿੱਚ 2 ਲੋਕ ਜ਼ਖਮੀ ਹੋ ਗਏ ਅਤੇ ਦੂਜਾ ਹਾਦਸਾ ਪਿੰਡ ਡਗਰੂ ਨੇੜੇ ਵਾਪਰਿਆ, ਜਿੱਥੇ ਐਂਬੂਲੈਂਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਅਤੇ ਜਿਸ ਵਿੱਚ ਡਰਾਈਵਰ ਤੇ ਉਸਦਾ ਸਾਥੀ ਜ਼ਖ਼ਮੀ ਹੋ ਗਏ।

Advertisements

ਜਾਣਕਾਰੀ ਦਿੰਦੇ ਐਂਬੂਲੈਂਸ ਦੇ ਚਾਲਕ ਕਮਲਜੀਤ ਨੇ ਦੱਸਿਆ ਕਿ ਉਹ ਦੇਰ ਰਾਤ ਮਰੀਜ਼ ਨੂੰ ਫਰੀਦਕੋਟ ਛੱਡ ਕੇ ਵਾਪਸ ਮੋਗਾ ਆ ਰਿਹਾ ਸੀ ਤੇ ਜਦੋਂ ਉਹ ਪਿੰਡ ਡਗਰੂ ਨੇੜੇ ਪਹੁੰਚੇ ਤਾਂ ਉੱਥੇ ਇੱਕ ਟਰੈਕਟਰ ਟਰਾਲੀ ਖੜ੍ਹੀ ਸੀ। ਡੂੰਘੀ ਧੁੰਦ ਕਾਰਨ ਪਤਾ ਨਾ ਲੱਗਣ ਕਾਰਨ ਐਂਬੂਲੈਂਸ ਟਰਾਲੀ ਨਾਲ ਟੱਕਰਾ ਗਈ, ਤੇ ਉਸਦੇ ਸਾਥੀ ਨੂੰ ਗੰਭੀਰ ਸੱਟਾਂ ਲੱਗ ਗਈਆ, ਤੇ ਉਸਦੀ ਲੱਤ ਤੇ ਗੰਭੀਰ ਸੱਟ ਲੱਗ ਗਈ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here