Saturday, October 24, 2026
Home Latest 20 ਕਰੋੜ ਦੀ ਹੈਰੋਇਨ ਹੋਈ ਬਰਾਮਦ, ਭੈਣ ਕਾਬੂ, ਭਰਾ ਫਰਾਰ

20 ਕਰੋੜ ਦੀ ਹੈਰੋਇਨ ਹੋਈ ਬਰਾਮਦ, ਭੈਣ ਕਾਬੂ, ਭਰਾ ਫਰਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਵਿੱਚ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਮਾਝੀਮੀਆਂ ਵਿੱਚ ਭੈਣ-ਭਰਾ ਕੋਲੋਂ 20 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ।ਲੜਕੀ ਦੀ ਪਛਾਣ ਕੁਲਵੰਤ ਕੌਰ ਤੇ ਉਸਦਾ ਭਰਾ ਸੁੱਚਾ ਸਿੰਘ ਵਾਸੀ ਖਾਨਵਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਅਧੀਨ ਪੈਂਦੇ ਪਿੰਡ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ, ਨਾਕਾਬੰਦੀ ਦੌਰਾਨ ਪਿੰਡ ਵੱਲੋਂ ਆ ਰਹੀ ਇੱਕ ਲੜਕੀ ਦੀ ਸ਼ੱਕ ਦੇ ਅਧਾਰ ਤੇ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਉਸ ਕੋਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

Advertisements

ਪੁੱਛਗਿੱਛ ਦੌਰਾਨ ਉਸਨੇ ਆਪਣੇ ਭਰਾ ਬਾਰੇ ਜਾਣਕਾਰੀ ਦਿੱਤੀ, ਪੁਲਿਸ ਉਸਦੇ ਭਰਾ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਪਹੁੰਚੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਉਸਦੇ ਘਰੋਂ 3.50 ਕਿਲੋ ਹੈਰੋਇਨ ਬਰਾਮਦ ਹੋਈ।ਫਿਲਹਾਲ ਪੁਲਿਸ ਕੁਲਵੰਤ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਉਸਦੇ ਭਰਾ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here