ਸਰਦਾਰੀ ਲਾਲ ਸ਼ਰਮਾ ਦੀ ਯਾਦ ਵਿੱਚ ਕੀਤਾ ਖੂਨਦਾਨ: ਕੁਲਵੰਤ ਸਿੰਘ ਸੈਣੀ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਪਿੱਛਲੀ ਦਿਨੀ ਸ਼੍ਰੀ ਸਰਦਾਰੀ ਲਾਲ ਸ਼ਰਮਾ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ, ਜਿਹਨਾਂ ਦੀ ਯਾਦ ਵਿਚ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਵਿਚ ਖੂਨਦਾਨ ਕੀਤਾ ਗਿਆ। ਜਿਸ ਵਿਚ ਕੁਲਵੰਤ ਸਿੰਘ ਸੈਣੀ ਵਲੋਂ 93 ਵਾਰ ਖੂਨਦਾਨ ਅਤੇ ਹਰਜੀਤ ਸਿੰਘ ਜੱਲੋਵਾਲ ਵਲੋਂ ਪੰਜਵੀ ਵਾਰ ਖੂਨਦਾਨ ਕੀਤਾ ਗਿਆ। ਸਰਦਾਰੀ ਲਾਲ ਸ਼ਰਮਾ ਜੀ ਮੁਲਾਜਮਾ ਦੇ ਮਸੀਹਾ ਸਨ। ਜਿਹਨਾਂ ਨੇ ਸਾਰੀ ਉਮਰ ਮੁਲਾਜਮਾਂ ਦੇ ਹੱਕ ਅਤੇ ਨਵੀਂ ਭਰਤੀ ਲਈ ਪੈਨਸ਼ਨ ਲਗਵਾਉਣ ਲਈ ਲੜਾਈਆਂ ਵੀ ਲੜੀਆਂ। ਕੁਲਵੰਤ ਸਿੰਘ ਸੈਣੀ ਵਲੋਂ ਸਮੇਂ ਸਮੇਂ ਤੇ ਖੂਨਦਾਨ ਕੀਤਾ ਜਾਂਦਾ ਰਿਹਾ ਹੈ।

Advertisements

ਜਿੱਥੇ ਖੂਨਦਾਨ ਕਰਦੇ ਹਨ ਉੱਥੇ ਸਪੋਰਟਸ ਕਲੱਬ ਸੈਣੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਵੀ ਹਨ ਉਹ ਫ੍ਰੀ ਮੈਡੀਕਲ ਕੈਂਪ ਵੀ ਲਗਵਾਉਂਦੇ ਹਨ। ਉਹਨਾਂ ਦੱਸਿਆ ਕਿ ਸਰਕਾਰ ਨੇ ਕਦੇਂ ਵੀ ਇੰਨੀਆ ਸੇਵਾਵਾਕਰਨ ਦੇ ਬਾਵਜੂਦ ਵੀ ਕਦੀ ਪੁੱਛਿਆ ਨਹੀਂ। 93 ਬੋਤਲਾ ਖੂਨ ਦੀਆਂ ਦੇਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੂੰ ਕੋਈ ਇਲਮ ਨਹੀਂ। ਉਹਨਂਕਿਹਾ ਕਿ ਪ੍ਰਮਾਤਮਾ ਇਸ ਤਰ੍ਹਾਂ ਹੀ ਸੇਵਾ ਲੈਂਦਾ ਰਹੇ। ਉਹਨਾਂ ਦੇ ਨਾਲ ਗੁਰਮੀਤ ਸਿੰਘ ਜੱਲੋਵਾਲ, ਬੂਟਾ ਰਾਮ ਅਤੇ ਦਿਲਬਾਗ ਸਿੰਘਬਲੱਡ ਬੈਂਕ ਇੰਚਾਰਜ ਨਾਲ ਸਨ।

LEAVE A REPLY

Please enter your comment!
Please enter your name here