Monday, October 26, 2026
Home Latest 22 ਸਾਲਾ ਵਿਨੋਦ ਦੀ ਬੱਸ ਦੇ ਟਾਇਰ ਥੱਲੇ ਆਉਣ ਕਾਰਨ ਹੋਈ ਮੌਤ,...

22 ਸਾਲਾ ਵਿਨੋਦ ਦੀ ਬੱਸ ਦੇ ਟਾਇਰ ਥੱਲੇ ਆਉਣ ਕਾਰਨ ਹੋਈ ਮੌਤ, ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫਿਰੋਜ਼ਪੁਰ ਦੇ ਕੁੱਲਗੜ੍ਹੀ ਅਧੀਨ ਪੈਦੇ ਪਿੰਡ ਮੱਲਵਾਲ ਕਦੀਮ ਵਿੱਚ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਵਿਨੋਦ ਕੁਮਾਰ ਉਮਰ 22 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਵਿਨੋਦ ਤੇ ਸੰਜੇ ਮੈਰਿਜ ਪੈਲੇਸ ਵਿੱਚ ਕੈਟਰਿੰਗ ਦਾ ਕੰਮ ਕਰਨ ਲਈ ਮੋਗਾ ਤੋਂ ਫਿਰੋਜ਼ਪੁਰ ਜਾ ਰਹੇ ਸਨ ਤਾਂ ਜਦੋ ਉਹ ਮੱਲਵਾਲ ਬੱਸ ਅੱਡਾ ਤੇ ਪਹੁੰਚੇ ਤਾਂ ਵਿਨੋਦ ਬੱਸ ਵਿੱਚੋਂ ਉਤਰਨ ਲੱਗਾ, ਤੇ ਬੱਸ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਅੱਗੇ ਭਜਾ ਲਈ ਬੱਸ ਦਾ ਟਾਇਰ ਵਿਨੋਦ ਦੇ ਸਿਰ ਉੱਪਰ ਦੀ ਲੰਘ ਗਿਆ, ਅਤੇ ਵਿਨੋਦ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here