ਭਾਜਪਾ ਦੇ ਸਾਰੇ ਮੰਡਲਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਈ ਚਰਚਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਵੀਰਵਾਰ ਨੂੰ ਭਾਜਪਾ ਦੀਆਂ ਸਮੂਹ ਮੰਡਲਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਗ੍ਰਹਿ ਵਿਖੇ ਹੋਈ।ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੀਤੀ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਹਨੀ ਕੰਬੋਜ ਨੂੰ ਭਾਜਪਾ ਆਗੂਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲੋਕ ਸਭਾ ਚੋਣਾਂ ਅਤੇ ਭਾਜਪਾ ਦੀ ਮਜਬੂਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਹਨੀ ਕੰਬੋਜ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਵਰਕਰਾਂ ਦੇ ਬਲ ਤੇ ਹੀ ਕੇਂਦਰ ਅਤੇ ਦੇਸ਼ ਦੇ ਜ਼ਿਆਦਾਤਰ ਸੂਬਿਆਂ ਚ ਭਾਜਪਾ ਸੱਤਾ ਚ ਆਈ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਭਾਰਤ ਦੇ ਲੋਕ ਅੱਜ ਨਰਿੰਦਰ ਮੋਦੀ ਦੀਆਂ ਗਾਰੰਟੀਆਂ ਤੇ ਪੂਰਨ ਵਿਸ਼ਵਾਸ ਕਰਦੇ ਹਨ, ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਦੀ ਕੋਸ਼ਿਸ਼ ਹੈ ਕਿ ਕੋਈ ਵੀ ਭਾਰਤ ਵਾਸੀ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।

Advertisements

ਖੋਜੇਵਾਲ  ਨੇ ਕਿਹਾ ਕਿ ਭਾਜਪਾ ਸਰਕਾਰ ਹੀ ਦੇਸ਼ ਦੇ ਹਰ ਧਰਮ ਤੇ ਵਰਗ ਨੂੰ ਸਨਮਾਨ ਦੇਣ ਵਾਲੀ ਸਰਕਾਰ ਹੈ।ਉਨ੍ਹਾਂ ਕਿਹਾ ਕਿ 70 ਫ਼ੀਸਦੀ ਘਰਾਂ ਚ 70 ਸਾਲ ਤੋਂ ਵੱਧ ਰਾਜ ਕਰਨ ਵਾਲੇ, ਆਮ ਪਰਿਵਾਰਾਂ ਨੂੰ ਬਿਜਲੀ ਅਤੇ ਪਾਣੀ ਵੀ ਨਹੀਂ ਦੇ ਸਕੇ। ਭਾਜਪਾ ਨੇ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਪ੍ਰਬੰਧ ਕੀਤਾ ਹੈ।ਜੋ ਮੋਦੀ ਦੀ ਗਾਰੰਟੀ ਯਾਤਰਾ ਦਾ ਅਸਲ ਮਕਸਦ ਹੈ।ਉਨ੍ਹਾਂ ਕਿਹਾ ਕਿ ਆਯੂਸ਼ਮਾਨ ਯੋਜਨਾ ਸਭ ਤੋਂ ਸਫ਼ਲ ਯੋਜਨਾ ਹੈ ਅਤੇ ਜ਼ਿੰਦਗੀ ਦੇ ਔਖੇ ਸਮੇਂ ਚ ਆਮ ਲੋਕਾਂ ਲਈ ਸਾਥੀ ਦੀ ਭੂਮਿਕਾ ਨਿਭਾ ਰਹੀ ਹੈ। ਇਸਤੋਂ ਇਲਾਵਾ ਸੁਕੰਨਿਆ ਯੋਜਨਾ ਜਿੱਥੇ ਲੜਕਿਆਂ ਲਈ ਬਣਾਈ ਗਈ ਹੈ, ਉੱਥੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਚ ਹੱਥੀਂ ਕੰਮ ਕਰਨ ਵਾਲੇ ਸਮਾਜ ਦੇ ਹਰ ਵਰਗ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੁਪਨਾ ਹੈ, ਕਿ ਗਰੀਬੀ ਰੇਖਾ ਦੀ ਆਖਰੀ ਲਾਈਨ ਤੇ ਖੜ੍ਹਾ ਵਿਅਕਤੀ ਵੀ ਕੇਂਦਰ ਤੋਂ ਭੇਜੇ ਗਏ ਲਾਭ ਪ੍ਰਰਾਪਤ ਕਰ ਸਕੇ।

ਖੋਜੇਵਾਲ ਨੇ ਲੋਕਾਂ ਤੇ ਵਰਕਰਾਂ ਨੂੰ ਅਪੀਲ ਕਰਦਿਆਂ ਸੱਦਾ ਦਿੱਤਾ ਕਿ ਆਓ ਸਾਰੇ ਮਿਲ ਕੇ ਹੰਬਲਾ ਮਾਰੀਏ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿਚ ਬਣਨ ਵਾਲੀ ਨਰਿੰਦਰ ਮੋਦੀ ਸਰਕਾਰ ਨੂੰ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਲੋਕ ਸਭਾ ਚੋਣਾਂ ਜਿਤਾ ਕੇ ਦੁਬਾਰਾ ਫਿਰ ਮੋਦੀ ਸਰਕਾਰ ਬਣਾਈਏ। ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਜ਼ਿਲ੍ਹਾ ਜਨਰਲ ਸਕੱਤਰ ਦੇਵ ਸ਼ਰਮਾ,ਜ਼ਿਲ੍ਹਾ ਉਪ ਪ੍ਰਧਾਨ ਵਿੱਕੀ ਗੁਜ਼ਰਾਲ ,ਯੂਥ ਬੀਜੇਪੀ ਜ਼ਿਲ੍ਹਾ ਪ੍ਰਧਾਨ ਸਨੀ ਬੈਂਸ, ਜ਼ਿਲ੍ਹਾ ਉਪ ਪ੍ਰਧਾਨ ਕਰਨਜੀਤ ਸਿੰਘ ਆਹਲੀ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਤੁੱਲੀ,ਓਬੀਸੀ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਵਰਮਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਭਾਰਤੀ ਸ਼ਰਮਾ,ਮਹਿਲਾ ਮੋਰਚਾ ਦੀ ਜ਼ਿਲ੍ਹਾ ਉਪ ਪ੍ਰਧਾਨ ਸੀਮਾ ਰਾਣਾ, ਜ਼ਿਲ੍ਹਾ ਉਪ ਪ੍ਰਧਾਨ ਆਸ਼ੂ ਪੁਰੀ, ਜ਼ਿਲ੍ਹਾ ਸਕੱਤਰ ਬੱਲੂ ਵਾਲੀਆਂ, ਜ਼ਿਲ੍ਹਾ ਉਪ ਪ੍ਰਧਾਨ ਜਗਦੀਸ਼ ਸ਼ਰਮਾ, ਸਰਕਲ ਪ੍ਰਧਾਨ ਭੁਲੱਥ ਹਰਿਕ ਜੋਸ਼ੀ, ਸਰਕਲ ਪ੍ਰਧਾਨ ਦੋਨਾਂ ਸਰਬਜੀਤ ਸਿੰਘ ਦਿਉਲ,ਜਿਲਾ ਸਕਤਰ ਬਲਵਿੰਦਰ ਸਿੰਘ ਰਾਈਆਵਾਲ,ਮੰਡਲ ਬੇਟ ਜਨਰਲ ਸਕਤਰ ਸਰਵਣ ਤਸਕੀਨ, ਮੰਢਲ 1 ਜਨਰਲ ਸਕਤਰ ਦਵਿੰਦਰ ਧੀਰ, ਮੰਡਲ ਤਲਵੰਡੀ ਚੋਧਰੀਅਆਂ ਪਰਧਾਨ ਬਚਿੱਤਰ ਸਿੰਘ ਹੋਠੀ, ਜਿਲਾ ਸਕਤਰ ਧਰਮਪਾਲ ਸ਼ਾਰਦਾ ਭੁਲਥ, ਜ਼ਿਲਾ ਪ੍ਰਧਾਨ ਐਸ ਸੀ ਮੋਰਚਾ ਰੌਸ਼ਨ ਸੱਭਰਵਾਲ, ਮੰਡਲ ਫਤੂਢੀਗਾਂ ਪਰਧਾਨ ਦਿਲਬਾਗ ਸਿੰਘ ਦੇਸਲ,ਮੰਡਲ ਦੋਨਾ ਜਨਰਲ ਸਕਤਰ ਪ੍ਰਦੀਪ ਸੂਦ ਸਿਧਵਾਂ,ਡਾ.ਕੌਸ਼ਲ ਸਿਧਵਾਂ, ਮੰਡਲ ਸਿਟੀ 1 ਜਨਰਲ ਸਕਤਰ ਕਮਲ ਪ੍ਰਭਾਕਰ, ਮੰਡਲ ਉਪ ਪਰਧਾਨ ਰਣਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ,ਗੁਰਦਾਸ ਸਿੰਘ, ਲਖਵਿੰਦਰ ਸਿੰਘ,ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here