ਵਿਸ਼ਵ ਬਰੇਲ ਦਿਹਾੜੇ ਮੌਕੇ ਸੰਦੀਪ ਸ਼ਰਮਾ ਨੇ ਕੀਤਾ ਖੂਨਦਾਨ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। 4 ਜਨਵਰੀ ਨੂੰ ਸਾਰੇ ਵਿਸ਼ਵ ਵਿੱਚ ਬਰੇਲ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਲੂਈ ਬਰੇਲ ਦੀ ਯਾਦ ਵਿੱਚ ਵੀ ਮਨਾਇਆ ਜਾਂਦਾ ਹੈ । ਲੂਈ ਬਰੇਲ ਇਕ ਫ਼੍ਰੇਂਚ ਸਿੱਖਿਆ ਸ਼ਾਸਤਰੀ ਸੀ,ਜਿਨ੍ਹਾਂ ਨੇ ਬਰੇਲ ਲਿਪੀ ਕਾਫ ਕੱਢੀ ਸੀ, ਜਿਹੜੇ ਲੋਕ ਦੇਖਣ ਤੋਂ ਅਸਮਰੱਥ ਸਨ ਉਹਨਾਂ ਨੂੰ ਬਰੇਲ ਲਿਪੀ ਰਾਹੀਂ ਸਮਾਜ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸਨੇ ਅੱਖਾਂ ਤੋ ਵਾਂਝੇ ਲੋਕਾ ਦੇ ਪੜ੍ਹਨ ਅਤੇ ਲਿਖਣ ਲਈ ਇਸ ਲਿਪੀ ਦੀ ਖੋਜ ਕੀਤੀ ਜੋ ਕਿ ਓਹਨਾ ਤੋ ਬਾਅਦ ਪੂਰੇ ਸਾਰ ਭਰ ਵਿੱਚ ਬਰੇਲ ਲਿਪੀ ਦੇ ਨਾਮ ਨਾਲ ਮਸ਼ਹੂਰ ਹੋ ਗਈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਸੀਬਲ ਪਰਸਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਕੀਤਾ ।

Advertisements

ਉਹਨਾਂ ਕਿਹਾ ਕਿ ਇਸ ਬਰੇਲ ਲਿਪੀ ਸਦਕਾ ਅੱਜ ਕਈ ਨੇਤਰਹੀਨ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰ ਰਹੇ ਹਨ ਤੇ ਆਪਣੇ ਆਪ ਨੂੰ ਸਮਾਜ ਵਿੱਚ ਸਥਾਪਿਤ ਕਰ ਚੁੱਕੇ ਹਨ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਨੇਤਰਹੀਨਾਂ ਦੀ ਪੜ੍ਹਾਈ ਲਈ ਪੰਜਾਬ ਸਰਕਾਰ ਵੱਲੋਂ ਜਮਾਲਪੁਰ ਲੁਧਿਆਣਾ ਵਿੱਚ ਇੱਕ ਬਰੇਲ ਪ੍ਰੈਸ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਪੰਜਾਬ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਹੋਰ ਸੂਬਿਆਂ ਦੇ ਨੇਤਰਹੀਨ ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ ।

ਉਹਨਾਂ ਅੱਗੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇਤਰਹੀਨ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਬਣਦੀਆਂ ਸਹੂਲਤਾਂ ਦੇਵੇ ਤਾਂ ਜੋ ਨੇਤਰਹੀਣ ਵਰਗ ਸਮਾਜ ਅਤੇ ਦੇਸ਼ ਵਿਦੇਸ਼ ਵਿੱਚ ਅੱਗੇ ਵੱਧ ਸਕਣ । ਅੱਜ ਉਹਨਾਂ ਵੱਲੋਂ ਇਸ ਦਿਨ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਤੌਰ ਤੇ 5ਵੀ ਵਾਰ ਖੂਨਦਾਨ ਕੀਤਾ ।

LEAVE A REPLY

Please enter your comment!
Please enter your name here