
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਪੂਰਥਲਾ ਦੇ ਪਿੰਡ ਸੰਗੋਵਾਲ ਦਾ ਨੌਜਵਾਨ ਵਿਦੇਸ਼ ਵਿੱਚ ਕਬੱਡੀ ਖੇਡਣ ਲਈ ਗਿਆ ਸੀ ਅਚਾਨਕ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਤਲਵਿੰਦਰ ਸਿੰਘ ਤਿੰਦਾ ਉਮਰ 31 ਸਾਲਾ ਵਾਸੀ ਪਿੰਡ ਸੰਗੋਵਾਲ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਤਲਵਿੰਦਰ 5 ਮਹੀਨੇ ਪਹਿਲਾਂ ਵੈਨਕੂਵਰ ਕੈਨੇਡਾ ਵਿੱਚ ਕਬੱਡੀ ਖੇਡਣ ਗਿਆ ਸੀ ਤੇ ਅਚਾਨਕ ਉੱਥੇ ਉਸਦੀ ਮੌਤ ਹੋ ਗਈ।ਤਲਵਿੰਦਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।












