ਅਲੇਰਾ ਖੱਡ ਵਿਖੇ ਮਾਈਨਿੰਗ ਕਰਦੇ ਜੇਸੀਬੀ ਅਤੇ ਟਿੱਪਰ ਕਾਬੂ, ਚਾਲਕ ਫ਼ਰਾਰ, ਭਾਲ ਜ਼ਾਰੀ

ਤਲਵਾੜਾ (ਦ ਸਟੈਲਰ ਨਿਊਜ਼), ਪਲਕ। ਤਲਵਾੜਾ ਤੋਂ ਇੱਕ ਨਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਸਬਜ਼ੀ ਮੰਡੀ ਚੌਂਕ ਤਲਵਾੜਾ ਵਿਖੇ ਮੌਜੂਦ ਸਨ। ਇਸ ਦੌਰਾਨ ਏਐਸਆਈ ਨੂੰ ਦੀਪਕ ਛਾਬੜਾ ਜੇ.ਈ. ਕਮ ਮਾਈਨਿੰਗ ਇੰਸਪੈਕਟਰ ਟੈਲੀਫੋਨ ਰਾਹੀਂ ਜਾਣਕਾਰੀ ਦਿੰਦੇ ਹਨ ਕਿ ਅਲੇਰਾ ਖੱਡ ਵਿਖੇ ਮਾਈਨਿੰਗ ਕਰਦੇ ਜੇ.ਸੀ.ਬੀ. ਅਤੇ ਇੱਕ ਟਿੱਪਰ ਕਾਬੂ ਕੀਤੇ ਗਏ ਹਨ ਅਤੇ ਇਹਨਾਂ ਦੇ ਚਾਲਕ ਦੋੜ ਗਏ ਹਨ। ਜਦੋਂ ਏਐਸਆਈ ਰਾਕੇਸ਼ ਕੁਮਾਰ ਕਰਮਚਾਰੀਆਂ ਸਮੇਤ ਮੌਕੇ ਤੇ ਪਹੁੰਚੇ ਤਾਂ ਦੀਪਕ  ਛਾਬੜਾ ਮਾਈਨਿੰਗ ਇੰਸਪੈਕਟਰ ਨੇ ਇੱਕ ਦਰਖਾਸਤ ਪੇਸ਼ ਕੀਤੀ। ਜਿਸਦੇ ਆਧਾਰ ਤੇ ਮੁਲਜ਼ਮਾਂ ਖਿਲਾਫ਼ 379 ਭ.ਦ. 21(1), 21(4) ਮਾਈਨਿੰਗ ਅਤੇ ਮੀਨਰਅਲਸ ਐਕਟ 1957 ਤਹਿਤ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

Advertisements

LEAVE A REPLY

Please enter your comment!
Please enter your name here