ਲੋਹੜੀ: ਆਓ ਧੀ ਹੋਣ ਤੇ ਸ਼ਗਨ ਮਨਾਈਏ, ਰਲ ਮਿਲ ਕੇ ਸਭ ਲੋਹੜੀ ਮਨਾਈਏ

ਸਾਲ ਦਾ ਪਹਿਲਾਂ ਤਿਉਹਾਰ ਲੋਹੜੀ,

Advertisements

ਭਾਰਤ ਦਾ ਪ੍ਰਸਿੱਧ ਤਿਉਹਾਰ ਲੋਹੜੀ,

ਆਓ ਧੀ ਹੋਣ ਤੇ ਸ਼ਗਨ ਮਨਾਈਏ,

ਰਲ ਮਿਲ ਕੇ ਸਭ ਲੋਹੜੀ ਮਨਾਈਏ।

ਨਵਜੰਮੇ ਬੱਚੇ ਲਈ ਉਪਹਾਰ ਲੋਹੜੀ,

ਖੁਸ਼ੀਆਂ ਦੀ ਸੌਗਾਤ ਲੋਹੜੀ,

ਆਓ ਧੀ ਹੋਣ ਤੇ ਸ਼ਗਨ ਮਨਾਈਏ,

ਰਲ ਮਿਲ ਕੇ ਸਭ ਲੋਹੜੀ ਮਨਾਈਏ।

ਗਿਲੇ ਸ਼ਿਕਵੇ ਸਾਰੇ ਮਿਟਾਈਏ,

ਭਾਈਚਾਰੇ ਦਾ ਸੁਨੇਹਾ ਹਰ ਘਰ ਵਿੱਚ ਪਹੁੰਚਾਈਏ,

ਆਓ ਧੀ ਹੋਣ ਤੇ ਸ਼ਗਨ ਮਨਾਈਏ,

ਰਲ ਮਿਲ ਕੇ ਸਭ ਲੋਹੜੀ ਮਨਾਈਏ।

ਹੱਕ ਕਿਸੀ ਦਾ ਮਾਰੀਏ ਨਾ,

ਮਿਹਨਤ ਦੀ ਆਪਣੀ ਖਾਈਏ,

ਬਾਬੇ ਨਾਨਕ ਦੀ ਬਾਣੀ ਘਰ ਵਿੱਚ ਪਹੁੰਚਾਈਏ,

ਆਓ ਧੀ ਹੋਣ ਤੇ ਸ਼ਗਨ ਮਨਾਈਏ,

ਰਲ ਮਿਲ ਕੇ ਸਭ ਲੋਹੜੀ ਮਨਾਈਏ।

ਧੀਆਂ ਨੂੰ ਪੁੱਤਾਂ ਵਾਂਗੂੰ ਪੜਾਈਏ,

ਨੂੰਹਾਂ ਨੂੰ ਵੀ ਸਤਿਕਾਰ ਦਿਲਾਈਏ,

ਵਿਦਿਆ ਦਾ ਚਾਨਣ ਹਰ ਪਾਸੇ ਫੈਲਾਈਏ,

ਆਓ ਧੀ ਹੋਣ ਤੇ ਸ਼ਗਨ ਮਨਾਈਏ,

ਰਲ ਮਿਲ ਕੇ ਸਭ ਲੋਹੜੀ ਮਨਾਈਏ।

-ਨਵਿਤਾ  ਰਾਣੀ

LEAVE A REPLY

Please enter your comment!
Please enter your name here