Saturday, October 24, 2026
Home National ਏਐਸਆਈ ਨੇ ਡਿਊਟੀ ਦੌਰਾਨ ਸਿਰ ਵਿੱਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਏਐਸਆਈ ਨੇ ਡਿਊਟੀ ਦੌਰਾਨ ਸਿਰ ਵਿੱਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਪੁਲਿਸ ਵਿੱਚ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੇ ਡਿਊਟੀ ਦੌਰਾਨ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਰਾਮ ਅਵਤਾਰ ਅਤੇ ਸਬ-ਇੰਸਪੈਕਟਰ ਪ੍ਰੇਮ ਸਿੰਘ ਬੀਪੀ ਮਾਰਗ ਤੇ ਰਾਤ ਨੂੰ ਡਿਊਟੀ ਤੇ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਤੜਕੇ 3 ਵਜੇ ਰਾਮ ਅਵਤਾਰ ਨੇ ਪ੍ਰੇਮ ਸਿੰਘ ਨੂੰ ਕਿਹਾ ਕਿ ਉਹ 10 ਮਿੰਟ ਲਈ ਆਰਾਮ ਕਰਨਾ ਚਾਹੁੰਦੇ ਹਨ ਅਤੇ ਉੱਥੇ ਲਗਾਏ ਗਏ ਬੈਰੀਗੇਡ ਕੋਲ ਖੜ੍ਹੀ ਕਾਰ ਵਿੱਚ ਬੈਠ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੁੱਝ ਦੇਰ ਬਾਅਦ ਗੱਡੀ ਵਿੱਚ ਉਨ੍ਹਾਂ ਨੂੰ ਵੇਖਣ ਗਏ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੀ ਸਰਵਿਸ ਰਿਵਾਲਵਰ ਵੀ ਕੋਈ ਪਈ ਸੀ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here