ਸ੍ਰੀ ਰਾਮ ਮੰਦਰ ਦੇ ਉਦਘਾਟਨ ਨੂੰ ਸਮਰਪਿਤ ਕੀਤਾ ਖੂਨ ਦਾਨ ਕੈਂਪ ਦਾ ਆਯੋਜਨ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ: ਰੋਪੜ ਅਲਫਾ ਬਲੱਡ ਬੈਂਕ ਡਾਕਟਰ ਸੁਰਜੀਤ ਹੋਸਪੀਟਲ ਵਿੱਚ ਇੱਕ ਖੂਨਦਾਨ ਕੈਂਪ ਲਗਵਾਇਆ ਗਿਆ। ਜਿਸਦੀ ਅਗਵਾਈ ਸਾਬਕਾ ਐਮਸੀ ਅਤੇ ਵਰਤਮਾਨ ਸੂਬਾ ਸਕੱਤਰ ਕਿਸਾਨ ਮੋਰਚਾ ਭਾਜਪਾ ਪੰਜਾਬ ਹਰਮਿੰਦਰ ਪਾਲ ਸਿੰਘ ਆਲੂਵਾਲੀਆ ਨੇ ਕੀਤੀ। ਆਲੂ ਵਾਲੀਆਂ ਨੇ ਦੱਸਿਆ ਕਿ ਜਿੱਥੇ ਪੂਰਾ ਭਾਰਤ ਹੀ ਨਹੀਂ ਪੂਰੀ ਦੁਨੀਆ ਆਣ ਵਾਲੀ 22 ਤਰੀਕ ਨੂੰ ਬਣ ਰਹੇ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦੀ ਖੁਸ਼ੀ ਵਿੱਚ ਜਗ੍ਹਾ ਜਗ੍ਹਾ ਲੰਗਰ ਲਗਾ ਰਹੇ ਹਨ। ਜਗ੍ਹਾ ਜਗ੍ਹਾ ਪੰਫਲੇਟ ਵੰਡ ਰਹੇ ਹਨ ਅਕਸ਼ਿਤ ਵਿਤਰਿਤ ਕਰ ਰਹੇ ਹਨ, ਉਸੀ ਲੜੀ ਦੇ ਤਹਿਤ ਅੱਜ ਇਸ ਰਾਮ ਮੰਦਰ ਬਣਨ ਦੇ ਪਿੱਛੇ ਜਿਹੜੇ ਲਗਭਗ ਪੰਜ ਲੱਖ ਰਾਮ ਭਗਤਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਹਨਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਗਿਆ। ਇਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਸੁਰਜੀਤ ਸਿੰਘ ਅਤੇ ਉਨਾਂ ਦੇ ਸਪੁੱਤਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਇਸ ਖੂਨਦਾਨ ਕੈਂਪ ਨੂੰ 30 ਯੂਨਿਟ ਪ੍ਰਾਪਤ ਹੋਏ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਕਮਲਜੀਤ ਸਿੰਘ ਉਬਰਾਏ ,ਜਸਵੰਤ ਕੁਮਾਰ, ਰੂਬੀ ਆਲੂਵਾਲੀਆ, ਦਵਿੰਦਰ ਪਾਲ ਸਿੰਘ ਆਲੂਵਾਲੀਆ, ਨੀਰਜ ਮੋਰੀਆ, ਸਤੀਸ਼ ਮੋਰੀਆ, ਕਾਰਤਿਕ ਆਲੂਵਾਲੀਆ, ਮਨੀਤ ਅਲੂਵਾਲੀਆ ,ਰਾਜਾ ਸੈਣੀ, ਸਚਿਨ ਚੋਪੜਾ, ਪੁਨੀਤ ਕਠਵਾਲ, ਰਜਤ ਲਾਂਭਾ, ਗੁਰਪ੍ਰੀਤ ਰਸੂਲਪੁਰ, ਕਾਲਾ ਰਸੂਲਪੁਰ, ਅਤੇ ਸਰਬਜੀਤ ਬੜੀ ਝੱਲੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਅੰਤ ਵਿੱਚ ਹਰਮਿੰਦਰ ਪਾਲ ਸਿੰਘ ਆਲੂ ਵਾਲੀਆਂ ਨੇ ਸਭ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਸਭ ਨੇ ਮਿਲ ਕੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਏ।

Advertisements

LEAVE A REPLY

Please enter your comment!
Please enter your name here