ਉਪ ਮੰਡਲ ਮੈਜਿਸਟਰੇਟ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 30 ਜਨਵਰੀ ਨੂੰ ਹੋਵੇਗੀ

ਮਾਲੇਰਕੋਟਲਾ (ਦ ਸਟੈਲਰ ਨਿਊਜ਼): ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਅਪਰਨਾ ਐਮ.ਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024- 25 ਲਈ ਤਹਿਸੀਲ ਕੰਪਾਊਂਡ (ਵਿਕਾਸ ਭਵਨ), ਮਾਲੇਰਕੋਟਲਾ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 30 ਜਨਵਰੀ 2024 ਦਿਨ ਮੰਗਲਵਾਰ ਨੂੰ ਸਵੇਰੇ 11.00 ਵਜੇ ਤਹਿਸੀਲ ਦਫ਼ਤਰ, ਮਾਲੇਰਕੋਟਲਾ ਵਿਖੇ ਕਰਵਾਈ ਜਾਵੇਗੀ ।

Advertisements

ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਮਾਲੇਰਕੋਟਲਾ ਪਾਸ ਜਮਾਂ ਕਰਵਾ ਕੇ ਬੋਲੀ ਦੇ ਸਕਦਾ ਹੈ । ਹੋਰ ਸ਼ਰਤਾਂ ਅਤੇ ਜਾਣਕਾਰੀ ਮੌਕੇ ਤੇ ਦੱਸੀਆਂ ਜਾਣਗੀਆਂ ।

LEAVE A REPLY

Please enter your comment!
Please enter your name here