ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰਵਾਉਣ ਲਈ ਮੁੜ ਲੱਗੇਗਾ ਧਰਨਾ: ਕੌਮੀ ਇਨਸਾਫ਼ ਮੋਰਚਾ

ਮੁਹਾਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੁਹਾਲੀ ਤੇ ਚੰਡੀਗੜ੍ਹ ਦੀ ਸਰਹੱਦ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਿਛਲੇ ਇੱਕ ਸਾਲ ਤੋਂ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ, ਜਿਸ ਵਿੱਚ 6 ਜਨਵਰੀ 2024 ਨੂੰ ਕੌਮੀ ਇਨਸਾਫ਼ ਮੋਰਚੇ ਨੂੰ ਲੱਗੇ ਇੱਕ ਸਾਲ ਪੂਰਾ ਹੋ ਗਿਆ ਹੈ, ਪਰ ਸਰਕਾਰਾਂ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਮੰਗ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ।

Advertisements

ਜਿਸ ਕਾਰਨ ਧਰਨਾਕਾਰੀਆਂ ਵਿੱਚ ਰੋਸ ਲਗਾਤਾਰ ਹੋਰ ਵੀ ਵੱਧ ਰਿਹਾ ਹੈ। ਕੌਮੀ ਇਨਸਾਫ਼ ਮੋਰਚੇ ਨੇ ਆਪਣੀਆਂ ਮੰਗਾ ਪੂਰੀਆਂ ਕਰਵਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨਾ ਤਾਂ ਮੋਦੀ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਹੱਲ ਕਰ ਰਹੀ। ਜਿਸਦੇ ਮੱਦੇਨਜ਼ਰ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਦੇ ਲਈ 20 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 14 ਤੋਂ ਵੱਧ ਟੋਲ ਪਲਾਜ਼ਿਆਂ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਫ੍ਰੀ ਕੀਤਾ ਜਾਵੇਗਾ।

ਮੋਰਚੇ ਵੱਲੋਂ ਫ੍ਰੀ ਕਰਵਾਏ ਜਾਣ ਵਾਲੇ ਟੋਲ ਪਲਾਜ਼ੇ, ਮੁਹਾਲੀ ਦਾ ਅਜੀਜਪੁਰ, ਭਾਗੋਮਾਜਰਾ, ਸੋਲਖੀਆਂ, ਬੜੋਦੀ, ਪਟਿਆਲਾ ਦਾ ਪਰੇੜੀ ਜੱਟਾ, ਜਲੰਧਰ ਦਾ ਬਾਮਨੀਵਾਲ, ਨਵਾਂਸ਼ਹਿਰ, ਫਿਰੋਜ਼ਪੁਰ ਦਾ ਫਿਰੋਜ਼ਸ਼ਾਹ ਅਤੇ ਤਾਰਾਪੁਰ, ਫਰੀਦਕੋਟ ਦਾ ਤਲਵੰਡੀ ਭਾਈ ਲੁਧਿਆਣਾ ਦਾ ਲਾਡੋਵਾਲ ਅਤੇ ਘਲਾਲ ਆਦਿ ਹਨ।

LEAVE A REPLY

Please enter your comment!
Please enter your name here