ਗੰਨੇ ਨਾਲ ਲੱਦੀ ਟਰਾਲੀ ਦੇ ਟਾਇਰ ਥੱਲੇ ਆਉਣ ਕਾਰਨ ਔਰਤ ਦੀ ਹੋਈ ਮੌਤ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਟਾਲਾ ਦੇ ਪਿੰਡ ਬਲਵੰਡਾ ਨੇੜੇ ਗੰਨਿਆਂ ਨਾਲ ਲੱਦੀ ਟਰਾਲੀ ਹੇਠ ਆਉਣ ਕਾਰਨ ਇੱਕ ਅਧਿਆਪਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਕੁਲਵੰਤ ਕੌਰ ਵਾਸੀ ਬਲਵੰਡਾ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਆਪਣੇ ਲੜਕੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਸਕੂਲ ਪੜ੍ਹਾਉਣ ਲਈ ਜਾ ਰਹੀ ਸੀ ਤਾਂ ਜਦੋ ਦੋਵੇ ਪਿੰਡ ਬਲਵੰਡਾ ਵਿਖੇ ਪੁੱਜੇ ਤਾਂ ਇੱਕ ਗੰਨੇ ਦੀ ਟਰਾਲੀ ਨੂੰ ਕੱਟ ਮਾਰਨ ਤੋਂ ਬਾਅਦ ਜਦੋ ਉਹ ਅੱਗੇ ਲੰਘਣ ਲੱਗੇ ਤਾਂ ਉਹਨਾਂ ਦੇ ਮੋਟਰਸਾਈਕਲ ਦਾ ਟਾਇਰ ਸਲਿੱਪ ਕਰ ਗਿਆ ਤੇ ਕੁਲਵੰਤ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ, ਤੇ ਉਸਦਾ ਲੜਕਾ ਬਚ ਗਿਆ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here