31 ਸਾਲਾਂ ਨੌਜ਼ਵਾਨ ਦੀ ਅਮਰੀਕਾ ਦੇ ਸੜਕ ਹਾਦਸੇ ਦੌਰਾਨ ਹੋਈ ਮੌਤ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਲਵਪ੍ਰੀਤ ਖੁਸ਼ੀਪੁਰ। ਬਟਾਲਾ ਦੇ ਪਿੰਡ ਡੱਡੀਪੁਰ ਦੇ ਨੌਜ਼ਵਾਨ ਦੀ ਅਮਰੀਕਾ ਦੇ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਉਮਰ 31 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ 3 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ, ਤੇ ਉੱਥੇ ਉਸਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

Advertisements

ਗੁਰਵਿੰਦਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ। ਫਿਲਹਾਲ ਪਰਿਵਾਰਕ ਮੈਬਰਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਗੁਰਵਿੰਦਰ ਦੀ ਲਾਸ਼ ਪਿੰਡ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ।

LEAVE A REPLY

Please enter your comment!
Please enter your name here