ਸੀਵਰੇਜ ਜਾਮ ਦੀ ਸੱਮਸਿਆ ਕਾਰਣ ਬੱਸੀ ਖਵਾਜੂ ਦੇ ਨਿਵਾਸੀ ਬੁਰੀ ਤਰਾਂ ਪਰੇਸ਼ਾਨ, ਕਈ ਲੋਕ ਹੋਏ ਬੀਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਬੱਸੀ ਖਵਾਜੂ ਦੇ ਨਿਵਾਸਿਆਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਵਿੱਚ ਸੀਵਰੇਜ ਜਾਮ ਦੀ ਸੱਮਸਿਆ ਕਾਰਣ ਉਹ 15 ਦਿਨਾਂ ਤੋਂ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਉਹਨਾੰ ਨੇ ਦੱਸਿਆ ਕਿ ਘਰਾਂ, ਬਾਥਰੂਮਾਂ ਵਿੱਚ ਗੰਦਾ ਪਾਣੀ ਬੁਰੀ ਤਰ੍ਹਾਂ ਨਾਲ ਭਰੀਆਂ ਹੋਇਆ ਹੈ, ਜਿਸ ਕਾਰਣ ਸਾਹ ਲੈਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ। ਗੀਤਾ ਪਾਰਕ ਦੇ ਨਾਲ ਲੱਗਦੇ ਇਲਾਕੇ ਦਾ ਸੀਵਰੇਜ਼ ਬੁਰੀ ਤਰ੍ਹਾਂ ਜਾਮ ਹੋਇਆ ਹੈ।

Advertisements

ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ  ਕੋਈ ਹੱਲ ਨਹੀੰ ਕੱਢਿਆ ਜਾ ਰਿਹਾ। ਇਸ ਗੰਦਗੀ ਦੇ ਕਾਰਨ ਲੋਕਾਂ ਦੀ ਸਿਹਤ ਵਿਗੜ੍ਹ ਰਹੀ ਹੈ  ਅਤੇ ਹਰ ਘਰ ਵਿੱਚ ਕੋਈ ਨਾ ਕੋਈ ਬਿਮਾਰ ਪਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਇਸ ਸਬੰਧੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਕਿਉਂਕਿ ਇਸ ਗੰਦਗੀ ਕਾਰਨ ਲੋਕਾਂ ਵਿੱਚ ਬਿਮਾਰੀ ਫੈਲ ਰਹੀ ਹੈ, ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਜਾਨੀ ਨੁਕਸਾਨ ਹੋਇਆ ਤਾਂ ਇਸਦੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ।

LEAVE A REPLY

Please enter your comment!
Please enter your name here