ਪਰਿਵਾਰਕ ਮੈਬਰਾਂ ਤੋਂ ਪਰੇਸ਼ਾਨ ਹੋ ਕੇ ਪ੍ਰੇਮੀ ਜੋੜੇ ਨੇ ਨਹਿਰ ‘ਚ ਮਾਰੀ ਛਾਲ

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਵਿੱਚ ਇੱਕ ਵਿਆਹੁਤਾ ਪ੍ਰੇਮੀ ਜੋੜੇ ਵੱਲੋ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਜੋੜਾ ਪਿਛਲੇ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ ਤਾਂ ਦੋਵਾਂ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆ। ਮ੍ਰਿਤਕ ਵਿਅਕਤੀ ਪਿੰਡ ਜਟਾਣਾ ਦਾ ਰਹਿਣ ਵਾਲਾ ਸੀ ਤੇ ਉਸਦੇ 2 ਬੱਚੇ ਹਨ, ਤੇ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ।

Advertisements

ਨੇੜਲੇ ਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਉਸਦੀ ਦੋਸਤੀ ਹੋ ਗਈ ਤੇ ਉਹ ਔਰਤ ਵਿਆਹੀ ਹੋਈ ਸੀ ਤੇ ਆਪਣੇ ਪੇਕੇ ਘਰ ਰਹਿੰਦੀ ਸੀ। ਜਾਣਕਾਰੀ ਮੁਤਾਬਕ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਤੇ ਦੋਵਾਂ ਬਾਰੇ ਘਰ ਵਾਲਿਆ ਨੂੰ ਪਤਾ ਲੱਗ ਗਿਆ, ਤੇ ਦੋਵਾਂ ਦੇ ਘਰ ਕਲੇਸ਼ ਹੋ ਗਿਆ, ਜਿਸ ਤੋਂ ਪਰੇਸ਼ਾਨ ਹੋ ਕੇ ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here