ਸਰਕਾਰੀ ਕਾਲਜ ਮੁੱਖਲਿਆਣਾ ਵਿਖੇ ਇੰਸਟੀਟਿਉਸ਼ਨਲ ਆਡਿਆ ਕੰਪੀਟਿਸ਼ਨ/ਚੈਲੇਂਜ ਆਦਿ ਵਿਸ਼ਿਆ ਤੇ ਕਰਵਾਇਆ ਗਿਆ ਮੁਕਾਬਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 29 ਜਨਵਰੀ ਨੂੰ ਡਾ.ਬੀ.ਆਰ. ਅੰਬੇਦਕਰ ਸਰਕਾਰੀ ਕਾਲਜ, ਮੁੱਖਲਿਆਣਾ ਵਿਖੇ ਆਈਆਈਸੀ ਅੰਡਰ ‘ਐਂਟਰਪਨਿਓਰਸ਼ਿਪ ਐਂਡ ਇਨੋਵੇਸ਼ਨ’ ਅਧੀਨ ਇੰਸਟੀਟਿਉਸ਼ਨਲ ਆਡਿਆ ਕੰਪੀਟਿਸ਼ਨ/ਚੈਲੇਂਜ/ਹੈਕਾਥੋਨ ਐਂਡ ਰਿਵਾਰਡਸ ਬੈਸਟ ਆਡਿਆਸ ਵਿਸ਼ੇ ਨੂੰ ਮੁੱਖ ਰੱਖਦਿਆਂ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਨਵੇਂ ਕਾਰਜ ਸ਼ੁਰੂ ਕਰਨ ਸਬੰਧੀ ਆਪਣੇ ਵਿਚਾਰ ਲਿਖੇ। ਇਸ ਮੁਕਾਬਲੇ ਵਿੱਚ ਬੀ.ਕਾਮ. ਦੂਜਾ ਦੇ ਵਿਦਿਆਰਥੀ ਤਰਨਪ੍ਰੀਤ ਸਿੰਘ ਨੇ ਪਹਿਲਾਂ ਬੀ.ਕਾਮ. ਪਹਿਲੇ ਦੀਆਂ ਦੋ ਵਿਦਿਆਰਥਣਾਂ ਹਰਮਨਦੀਪ ਕੌਰ ਤੇ ਨਿਸ਼ਾ ਕੁਸ਼ਾਰੀ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਪ੍ਰੋ.ਨਵਦੀਪ ਸੰਘਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਿਭਾਗ ਦੇ ਮੰਤਵਾਂ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਸਲਾਹਿਆ। ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਇੱਕ-ਇੱਕ ਸਾਹਿਤਕ ਪੁਸਤਕ ਪ੍ਰਦਾਨ ਕੀਤੀ ਗਈ। ਇਸ ਮੌਕੇ ਡਾ. ਚਰਨ ਪੁਸ਼ਪਿੰਦਰ ਸਿੰਘ ਵੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here