ਸਿਹਤ ਸੰਸਥਾਵਾਂ ਵਿਖੇ ਦਵਾਈਆਂ ਮਿਲਣਗੀਆਂ ਮੁਫ਼ਤ, ਸਿਵਲ ਹਸਪਤਾਲ ਨੂੰ ਜਾਰੀ ਕੀਤੇ ਨਿਰਦੇਸ਼

ਫਾਜ਼ਿਲਕਾ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਾਜ਼ਿਲਕਾ ਵਲੋ ਸਾਰੇ ਸਿਵਲ ਹਸਪਤਾਲ ਵਿਖੇ ਜਰੂਰੀ ਦਵਾਇਆ ਮੁਫ਼ਤ ਮਿਲਣਗੀਆਂ ਅਤੇ ਇਸ ਸੰਬਧੀ ਅਧਿਕਾਰੀਆ ਨੂੰ ਜਰੂਰੀ ਦਵਾਈਆਂ ਉਪਲਬਧ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਲੋਕਾਂ ਨੂੰ ਇਹਨਾਂ ਦੇ ਘਰ ਦੇ ਨਜਦੀਕ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਲੋ ਮਰੀਜਾ ਲਈ ਹਸਪਤਾਲ ਵਿਖੇ ਦਵਾਈਆਂ ਮਿਲਣਗੀਆ ਜਿਸ ਲਈ ਸਾਰੀ ਤਿਆਰੀ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਅਤੇ ਹਸਪਤਾਲ ਵਿਚ ਦਵਾਈਆਂ ਦੀ ਕੋਈ ਕਮੀਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਹਦਾਇਤਾਂ ਹਸਪਤਾਲ ਮੁਖੀ ਨੂੰ ਭੇਜੀਆਂ ਜਾ ਚੁੱਕੀਆਂ ਹਨ ਕਿ ਜਰੂਰੀ ਦਵਾਈਆਂ ਦਾ ਸਟਾਕ ਹਸਪਤਾਲਾਂ ਵਿਖੇ ਉਪਲਬਧ ਹੋਵੇ, ਇਸ ਲਈ ਸਮੇਂ ਸਿਰ ਆਪਣੀ ਡਿਮਾਂਡ ਭੇਜੀ ਜਾਵੇ ਤਾਂ ਜੋ ਮਰੀਜਾ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਦਵਾਇਆ ਦੀ ਕੋਈ ਕਮੀਂ ਨਹੀਂ ਹੈ, ਲੋੜੀਂਦੀ ਮਾਤਰਾ ਵਿਚ ਦਵਾੲਆ ਉਪਲਬਧ ਹਨ।

LEAVE A REPLY

Please enter your comment!
Please enter your name here