Monday, October 26, 2026
Home Latest ਬੁੱਲੋਵਾਲ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗ੍ਰਿਫਤਾਰ ਅਤੇ ਚੋਰੀ ਦੇ 4 ਮੋਟਰਸਾਈਕਲ ਬਰਾਮਦ

ਬੁੱਲੋਵਾਲ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗ੍ਰਿਫਤਾਰ ਅਤੇ ਚੋਰੀ ਦੇ 4 ਮੋਟਰਸਾਈਕਲ ਬਰਾਮਦ

ਬੁੱਲੋਵਾਲ (ਦ ਸਟੈਲਰ ਨਿਊਜ਼)। ਮਾਨਯੋਗ ਸੁਰੇਂਦਰ ਲਾਂਬਾ ਆਈਪੀਐੱਸ, ਐਸਐਸਪੀ ਸਾਹਿਬ ਜਿਲ੍ਹਾ ਹੁਸ਼ਿਆਰਪੁਰ ਜੀ ਅਤੇ ਸਰਬਜੀਤ ਸਿੰਘ ਪੀਪੀਐਸ, ਐਸਪੀ ਤਫਤੀਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਹੀਕਲ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਨਰਿੰਦਰ ਸਿੰਘ ਪੀਪੀਐੱਸ, ਡੀਅੈਸਪੀ ਸਬ-ਡਵੀਜ਼ਨ ਦਿਹਾਤੀ ਸਾਹਿਬ ਜੀ ਦੀ ਨਿਗਰਾਨੀ ਹੇਠ ਐੱਸਆਈ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁੱਲੋਵਾਲ ਦੀਆਂ ਹਦਾਇਤਾਂ ਅਨੁਸਾਰ ਮਿਤੀ 2-02-2024 ਨੂੰ ਏਐੱਸਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੁੱਖਬਰ ਖਾਸ ਦੀ ਇਤਲਾਹ ਦੌਰਾਨ ਨਾਕਾ ਬੰਦੀ ਵਹੀਕਲ ਚੋਰੀ ਕਰਨ ਵਾਲੇ ਨੌਜਵਾਨ ਅਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬੂਟਾ ਮੰਡੀ, ਥਾਣਾ ਡਵੀਜ਼ਨ ਨੰਬਰ-6 ਜਲੰਧਰ, ਜ਼ਿਲ੍ਹਾ ਜਲੰਧਰ, ਪਰਮਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਹੇਜਮਾ, ਥਾਣਾ ਬੁੱਲੋਵਾਲ, ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ।

Advertisements

ਜਿਹਨਾਂ ਪਾਸੋਂ ਚੋਰੀ ਕੀਤੇ ਗਏ 4 ਮੋਟਰਸਾਈਕਲ ਜਿਹਨਾਂ ਵਿੱਚੋਂ 3 ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਕਾਲਾ ਰੰਗ ਅਤੇ 1 ਮੋਟਰਸਾਈਕਲ ਮਾਰਕਾ ਪਲਾਟੀਨਾ ਬਿਨਾਂ ਨੰਬਰੀ ਕਾਲਾ ਰੰਗ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਜਲੰਧਰ ਤੋਂ ਚੋਰੀ ਕੀਤੇ ਗਏ ਹਨ। ਜਿਸਤੇ ਮੁਕੱਦਮਾ ਨੰਬਰ 6 ਮਿਤੀ 2-02-2024 ਅ/ਧ 379, 411 ਭ:ਦ ਥਾਣਾ ਬੁੱਲੋਵਾਲ, ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਲਜ਼ਮਾਂ ਅਜੇ ਕੁਮਾਰ ਅਤੇ ਪਰਮਿੰਦਰ ਸਿੰਘ ਉਕਤਾਨ ਨੂੰ ਗ੍ਰਿਫਤਾਰ ਕੀਤਾ ਗਿਆ।

LEAVE A REPLY

Please enter your comment!
Please enter your name here