Tuesday, October 13, 2026
Home Chandigarh ਸਾਬਕਾ ਸੀਐਮ ਚੰਨੀ ਨੂੰ ਪੁਲਿਸ ਨੇ ਘਰ ਵਿੱਚ ਕੀਤਾ ਨਜ਼ਰਬੰਦ

ਸਾਬਕਾ ਸੀਐਮ ਚੰਨੀ ਨੂੰ ਪੁਲਿਸ ਨੇ ਘਰ ਵਿੱਚ ਕੀਤਾ ਨਜ਼ਰਬੰਦ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਪੁਲਿਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਹੈ।  ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਸਿੱਧੂ ਦੇ ਪੱਖ ਵਿਚ ਹੋਣ ਵਾਲੀ ਰੈਲੀ ਵਿਚ ਹਿੱਸਾ ਲੈਣ ਲਈ ਜਾ ਰਹੇ ਸਨ। ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਚੰਨੀ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਸਬੰਧੀ  ਚੰਨੀ ਨੇ ਕਿਹਾ ਕਿ ਡੀਐਸਪੀ ਅਤੇ ਐਸਐਚਓ ਮੋਰਿੰਡਾ ਸਵੇਰੇ ਤੜਕੇ ਹੀ ਘਰ ਆਏ ਤੇ ਮੇਰੇ ਬਾਹਰ ਜਾਣ ਤੋਂ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿੰਨੀ ਦੇਰ ਰੋਕੇਗੇ, ਕੱਖਾਂ ਦੀ ਅੱਗ ਬਹੁਤੀ ਦੇਰ ਨਹੀਂ ਰੁਕਦੀ ਹੈ। ਇਹ ਅੱਗ ਭੜਕੇਗੀ ਹੀ ਭੜਕੇਗੀ।

Advertisements

LEAVE A REPLY

Please enter your comment!
Please enter your name here