ਭੋਜਨ ਪਦਾਰਥਾਂ ਦੀ ਨਿਯਮਿਤ ਤੌਰ ਤੇ ਕੀਤੀ ਜਾਵੇ ਚੈਕਿੰਗ: ਡਿਪਟੀ ਕਮਿਸ਼ਨਰ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅੱਜ ਫੂਡ ਸੇਫਟੀ ਵਿੰਗ ਨਾਲ ਬੈਠਕ ਕਰਦਿਆਂ ਵਿਭਾਗ ਨੂੰ ਹਦਾਇਤ ਕੀਤੀ ਕਿ ਨਿਯਮਿਤ ਤੌਰ ਤੇ ਭੋਜਨ ਪਦਾਰਥਾਂ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਮਿਲਾਵਟ ਖੋਰੀ ਨੂੰ ਸਖਤੀ ਨਾਲ ਰੋਕਿਆ ਜਾਵੇ।

Advertisements

ਇਸ ਮੌਕੇ ਉਨਾਂ ਦੱਸਿਆ ਕਿ ਡੀਏਵੀ ਕਾਲਜ ਅਬੋਹਰ ਨੂੰ ਈਟ ਰਾਈਟ ਕੈਂਪਸ ਚੁਣਿਆ ਗਿਆ ਹੈ ਅਤੇ ਇਸ ਸਬੰਧੀ ਉਸਦੀ ਰਜਿਸਟਰੇਸ਼ਨ ਵੀ ਕਰ ਲਈ ਗਈ ਹੈ ਅਤੇ ਵਿਭਾਗ ਨੇ ਉਸਦਾ ਆਡਿਟ ਵੀ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਨੂੰ ਈਟ ਰਾਈਟ ਯਾਨੀ ਕਿ ਸਹੀ ਖਾਓ ਦੀ ਸ਼੍ਰੇਣੀ ਵਿੱਚ ਸਕੂਲ ਵਜੋਂ ਰਜਿਸਟਰਡ ਕੀਤਾ ਗਿਆ ਹੈ । ਡਾਕਖਾਨਾ ਰੋਡ ਅਬੋਹਰ ਨੂੰ ਭੋਜਨ ਪਦਾਰਥਾਂ ਦੀ ਸਾਫ ਸੁਥਰੀ ਗਲੀ ਵਜੋਂ ਚੁਣਿਆ ਗਿਆ ਹੈ । ਇਸੇ ਤਰ੍ਹਾਂ ਪੁਰਾਣੀ ਸਬਜ਼ੀ ਮੰਡੀ ਲਾਜਪਤ ਨਗਰ ਅਬੋਹਰ ਨੂੰ ਸਾਫ ਸੁਥਰੀ ਫਲ ਅਤੇ ਸਬਜ਼ੀ ਮਾਰਕੀਟ ਚੁਣਿਆ ਗਿਆ ਹੈ।

ਇਸ ਮੌਕੇ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਦੀ ਰਜਿਸਟਰੇਸ਼ਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਬਕਾਇਦਾ ਸਿਖਲਾਈ ਵੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਇਸ ਬੈਠਕ ਵਿੱਚ ਫੂਡ ਸਿਕਿਉਰਟੀ ਅਫਸਰ ਗਗਨਦੀਪ ਕੌਰ ਅਤੇ ਹਰਿੰਦਰ ਸਿੰਘ ਡੀਏਵੀ ਕਾਲਜ ਅਬੋਹਰ ਦੇ ਵਾਈਸ ਪ੍ਰਿੰਸੀਪਲ ਡਾ. ਜੀ ਐਸ ਚਾਹਲ, ਡੀਐਫਐਸਸੀ ਫਾਜ਼ਿਲਕਾ ਹਿਮਾਂਸੂ ਕੁੱਕੜ, ਖੇਤੀਬਾੜੀ ਵਿਭਾਗ ਤੋਂ ਡਾ ਮਮਤਾ ਅਤੇ ਨਗਰ ਕੌਂਸਲ ਤੋਂ ਐਸ ਆਈ ਹਰੀਸ਼ ਖੇੜਾ ਅਤੇ ਜਗਦੀਪ ਸਹਿਗਲ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here