Monday, October 26, 2026
Home Latest ਲਗਾਏ ਜਾ ਰਹੇ ਲੋਕ ਸੁਵਿਧਾ ਕੈਂਪਾਂ ਵਿੱਚ ਅਪਣੇ ਕਾਰਜ ਕਰਵਾਉਂਣ ਪਹੁੰਚ ਰਹੇ...

ਲਗਾਏ ਜਾ ਰਹੇ ਲੋਕ ਸੁਵਿਧਾ ਕੈਂਪਾਂ ਵਿੱਚ ਅਪਣੇ ਕਾਰਜ ਕਰਵਾਉਂਣ ਪਹੁੰਚ ਰਹੇ ਲੋਕਾਂ ਵਿੱਚ ਖੁਸੀ ਦੀ ਲਹਿਰ

ਪਠਾਨਕੋਟ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਦੇ ਲਈ ‘‘ਆਪ ਦੀ ਸਰਕਾਰ ਆਪ ਦੇ ਦੁਆਰਾ’’ ਮੁਹਿੰਮ ਤਹਿਤ ਜਿਲ੍ਹੇ ਅੰਦਰ ਲੋਕ ਸੁਵਿਧਾ ਕੈਂਪਾਂ ਨੂੰ ਲੈ ਕੇ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ, ਇਨ੍ਹਾਂ ਕੈਂਪਾਂ ਦੇ ਲਗਾਉਂਣ ਨਾਲ ਲੋਕਾਂ ਦੇ ਅੱਜ ਦੇ ਕਾਰਜ ਅੱਜ ਹੀ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ ਮਿਲ ਰਹੀ ਹੈ ਲੋਕਾਂ ਨੂੰ ਅਪਣੇ ਘਰ੍ਹਾਂ ਅੰਦਰ ਬੈਠਿਆਂ ਹੀ ਸਰਕਾਰੀ ਸੁਵਿਧਾਵਾਂ ਦਾ ਲਾਭ ਮਿਲ ਰਿਹਾ ਹੈ। ਇਹ ਪਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਵਣ ਅਤੇ ਜੰਗਲੀ ਜੀਵ ਸੁਰੱਖਿਆ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਨੇ ਅੱਜ ਪਿੰਡ ਬਨੀਲੋਧੀ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ ਦਾ ਦੋਰਾ ਕਰਨ ਮਗਰੋਂ ਕੀਤਾ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਜ ਕੁਮਾਰ ਨਾਇਬ ਤਹਿਸੀਲਦਾਰ ਪਠਾਨਕੋਟ, ਜਸਬੀਰ ਕੌਰ ਬਲਾਕ ਵਿਕਾਸ ਪੰਚਾਇਤ ਅਧਿਕਾਰੀ,  ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ,  ਸੰਦੀਪ ਕੁਮਾਰ ਬਲਾਕ ਪ੍ਰਧਾਨ, ਠਾਕੁਰ ਭੁਪਿੰਦਰ ਸਿਘ, ਸੋਰਭ ਬਹਿਲ ਜਰਨਲ ਸਕੱਤਰ,ਅੰਕੁਰ ਬੇਦੀ, ਦੀਪਕ ਵਾਲੀਆ, ਖੁਸਬੀਰ ਕਾਟਲ, ਸੰਕੁਤਲਾ ਦੇਵੀ ਸਰਪੰਚ ਖੋਬਾ, ਦੀਕਸਾ ਕੁਮਾਰੀ ਸਰਪੰਚ ਗਤੋਰਾ, ਦੀਪਕ ਕੁਮਾਰ, ਰਾਕੇਸ ਗੋਰੀ, ਤਰਸੇਮ ਲਾਲ, ਰੋਹਿਤ, ਸਰਪੰਚ ਰਜਨੀ ਸੈਣੀ , ਰਜਿੰਦਰ ਸਿੰਘ ਭਿੱਲਾ ਬਲਾਕ ਪ੍ਰਧਾਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਜਿਕਰਯੋਗ ਹੈ ਕਿ ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਖੋਬਾ, ਗਤੋਰਾ, ਕਲੇਸਰ ਅਤੇ ਬਨੀਲੋਧੀ ਅੰਦਰ ਲੋਕ ਸੁਵਿਧਾ ਕੈਂਪ ਲਗਾਏ ਗਏ ਹਨ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਉਨ੍ਹਾਂ ਦੇ ਘਰ੍ਹਾਂ ਦੇ ਨਜਦੀਕ ਦੇਣ ਦੇ ਉਦੇਸ ਨਾਲ ਪੂਰੇ ਪੰਜਾਬ ਅੰਦਰ ‘‘ਆਪ ਦੀ ਸਰਕਾਰ ਆਪ ਦੇ ਦੁਆਰਾ’’ ਮੁਹਿੰਮ ਤਹਿਤ ਲੋਕ ਸੁਵਿਧਾ ਕੈਂਪ ਲਗਾ ਰਹੀ ਹੈ। ਇਸ ਮੂਹਿੰਮ ਨਾਲ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ ਅਤੇ ਲੋਕਾਂ ਦੇ ਸਮੇਂ ਦੀ ਬੱਚਤ ਹੋ ਰਹੀ ਹੈ ਜਿਸ ਦੇ ਚਲਦਿਆਂ ਲੋਕਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਲੋਕ ਸੁਵਿਧਾ ਕੈਂਪ ਲਗਾ ਕੇ ਇੰਨ੍ਹਾਂ ਕੈਂਪਾਂ ਦਾ ਲਾਭ ਲੋਕਾਂ ਨੂੰ ਸਿੱਧੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵਧੀਆ ਫੀਡਬੈਕ ਮਿਲ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਕੈਂਪ ਵਿੱਚ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਸ ਤਰ੍ਹਾਂ ਸੇਵਾ ਕੇਂਦਰ, ਮਾਲ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ, ਕਿਰਤ ਵਿਭਾਗ, ਬੈਂਕ ਵਿਭਾਗ, ਬਿਜਲੀ ਵਿਭਾਗ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ-ਆਪਣੇ ਕਾਊਂਟਰ ਲੱਗਾ ਕੇ ਲੋਕਾਂ ਨੂੰ ਮੌਕੇ ‘ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਨੇ ਇਸ ਮੌਕੇ ‘ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਮੌਕੇ ‘ਤੇ ਹੱਲ ਵੀ ਕੀਤਾ। ਉਨ੍ਹਾਂ ਕੈਂਪਾਂ ਦੋਰਾਨ ਮੋਜੂਦ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਦੇ ਅੱਜ ਦੇ ਕਾਰਜ ਅੱਜ ਹੀ ਕੀਤੇ ਜਾਣ ਅਤੇ ਦੂਸਰੇ ਦਿਨ ਤੇ ਕੋਈ ਵੀ ਕੰਮ ਨਾ ਛੱਡਿਆ ਜਾਵੇ।

LEAVE A REPLY

Please enter your comment!
Please enter your name here