ਡੀਸੀ ਦਫਤਰ ਕਰਮਚਾਰੀ ਯੂਨੀਅਨ ਨੇ ਨਵ-ਨਿਯੁਕਤ ਉੱਪ ਮੰਡਲ ਮੈਜਿਸਟਰੇਟ, ਕਪੂਰਥਲਾ ਦਾ ਕੀਤਾ ਨਿੱਘਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਵੱਲੋਂ ਨਵ-ਨਿਯੁਕਤ ਹੋਏ ਉੱਪ ਮੰਡਲ ਮੈਜਿਸਟਰੇਟ, ਕਪੂਰਥਲਾ ਅਮਨਪ੍ਰੀਤ ਸਿੰਘ, ਪੀ.ਸੀ.ਐਸ., ਜੀ ਨੂੰ “ਜੀ ਆਇਆਂ” ਆਖਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਨਰਿੰਦਰ ਸਿੰਘ ਚੀਮਾ ਨੇ ਉੱਪ ਮੰਡਲ ਮੈਜਿਸਟਰੇਟ, ਕਪੂਰਥਲਾ ਜੀ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਦਫਤਰ ਵਿੱਚ ਸਟਾਫ ਦੀ ਘਾਟ ਹੈ, ਫਿਰ ਵੀ ਕਰਮਚਾਰੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਦਫ਼ਤਰੀ/ਸਰਕਾਰੀ ਕੰਮ ਵਿੱਚ ਸਹਿਯੋਗ ਕਰਨਗੇ ਅਤੇ ਸਬ ਡਵੀਜ਼ਨ, ਕਪੂਰਥਲਾ ਦੀ ਤਰੱਕੀ ਲਈ ਪਹਿਲਾਂ ਦੀ ਤਰ੍ਹਾਂ ਹਮੇਸ਼ਾਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ।

Advertisements

ਇਸ ਤੇ ਉੱਪ ਮੰਡਲ ਮੈਜਿਸਟਰੇਟ, ਕਪੂਰਥਲਾ ਜੀ ਵੱਲੋਂ ਖੁਸ਼ੀ ਜਾਹਿਰ ਕਰਦੇ ਹੋਏ ਡੀ ਸੀ ਦਫਤਰ ਕਰਮਚਾਰੀ ਯੂਨੀਅਨ, ਕਪੂਰਥਲਾ ਦਾ ਧੰਨਵਾਦ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਹਮੇਸ਼ਾਂ ਮਿਹਨਤ ਵਾ ਲਗਨ ਨਾਲ ਕੰਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸੇ ਮੌਕੇ ਅਮਿਤਾ ਸੁਪਰਡੰਟ ਗ੍ਰੇਡ-2 ਤੋਂ ਇਲਾਵਾ ਜਿਲਾ ਆਗੂਆਂ ਵਿੱਚ ਜਗਦੀਪ ਓਬਰਾਏ, ਕੁਲਜੀਤ ਸਿੰਘ,  ਜਗਤਾਰ ਸਿੰਘ, ਲਵਲੀਨ ਕੌਰ, ਰਘੂ ਕੁਮਾਰ, ਸੁਖਜਿੰਦਰ ਸਿੰਘ, ਯੋਗੇਸ਼ ਤਲਵਾੜ, ਮੋਹਿਤ ਸਿੰਘ, ਸੋਨੂੰ ਕੁਮਾਰ, ਪਰਦੀਪ ਸਿੰਘ ਬਾਜਵਾ, ਰੋਹਿਤ ਗਰਗ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here