ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 21 ਫਰਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਐਮ.ਸੀ.ਸੀ ਹੁਸ਼ਿਆਰਪੁਰ ਵਿਖੇ 21 ਫਰਵਰੀ 2024 ਦਿਨ ਬੁੱਧਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਜ਼ਿਲ੍ਹੇ ਦੀ ਨਾਮੀ ਕੰਪਨੀ ਸੋਨਾਲਿਕਾ ਟਰੈਕਟਰਜ਼ ਲਿਮਟਿਡ (ਕੰਪਨੀ ਰੋਲ) ਵੱਲੋਂ ਟੈਕਨੀਸ਼ੀਅਨ, ਐਸ.ਟੀ ਕੋਟੈਕਸ ਐਕਸਪੋਰਟ ਪ੍ਰਾਈਵੇਟ ਲਿਮਟਡ (ਲੁਧਿਆਣਾ) ਵੱਲੋਂ ਟ੍ਰੇਨੀ, ਫਾਰਚਿਊਨ ਪਾਰਕ ਹੋਟਲ, ਚੌਹਾਲ ਵੱਲੋਂ ਹੈਲਪਰ ਤੇ ਪ੍ਰੋਡਕਸ਼ਨ  ਟ੍ਰੇਨੀ ਅਤੇ ਐਮ.ਐਸ.ਡੀ.ਸੀ. ਹੁਸ਼ਿਆਰਪੁਰ ਵੱਲੋਂ ਆਫਿਸ ਕਲਰਕ-ਕਮ-ਕੰਪਿਊਟਰ ਓਪਰੇਟਰ ਦੀ ਭਰਤੀ ਕੀਤੀ ਜਾਣੀ ਹੈ।

Advertisements

ਸੋਨਾਲਿਕਾ ਵੱਲੋਂ ਟੈਕਨੀਸ਼ੀਅਨ ਦੀ ਭਰਤੀ ਲਈ ਆਈ.ਟੀ.ਆਈ (ਡੀਜ਼ਲ ਮਕੈਨਿਕ, ਟਰੈਕਟਰ ਮਕੈਨਿਕ, ਆਟੋਮੋਬਾਇਲ, ਮੋਟਰ ਮਕੈਨਿਕ ਅਤੇ ਫਿਟਰ) ਵਿਦਿਅਕ ਯੋਗਤਾ ਵਾਲੇ ਪ੍ਰਾਰਥੀ ਜਿਨ੍ਹਾਂ ਕੋਲ ਅਸੈਂਬਲੀ ਲਾਈਨ ਵਿਚ ਘੱਟੋ-ਘੱਟ ਇਕ ਸਾਲ ਦਾ ਤਜ਼ਰਬਾ ਹੋਵੇ ਭਾਗ ਲੈ ਸਕਦੇ ਹਨ। ਐਸ. ਟੀ ਕੋਟੈਕਸ ਐਕਸਪੋਰਟ ਕੰਪਨੀ ਵੱਲੋਂ ਟ੍ਰੇਨੀ ਦੀ ਭਰਤੀ ਲਈ ਆਈ.ਟੀ.ਆਈ (ਇਲੈਕਟ੍ਰੀਸ਼ਨ, ਇਲੈਕਟ੍ਰਾਨਿਕਸ ਅਤੇ ਫਿਟਰ) ਵਿਦਿਅਕ ਯੋਗਤਾ ਵਾਲੇ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਭਾਗ ਲੈ ਸਕਦੇ ਹਨ। ਫਾਰਚਿਊਨ ਪਾਰਕ ਹੋਟਲ, ਚੌਹਾਲ ਵੱਲੋਂ ਹੈਲਪਰ ਦੀ ਭਰਤੀ ਲਈ ਅੱਠਵੀਂ ਪਾਸ ਅਤੇ ਪ੍ਰੋਡਕਸ਼ਨ ਟ੍ਰੇਨੀ ਦੀ ਭਰਤੀ ਲਈ ਡਿਪਲੋਮਾ/ ਡਿਗਰੀ ਇਨ ਹੋਟਲ ਮੈਨੇਜਮੈਂਟ ਵਿਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।ਐਮ.ਐਸ.ਡੀ.ਸੀ ਹੁਸ਼ਿਆਰਪੁਰ ਵੱਲੋਂ ਆਫਿਸ ਕਲਰਕ-ਕਮ-ਕੰਪਿਊਟਰ ਓਪਰੇਟਰ ਦੀ ਭਰਤੀ ਲਈ ਗ੍ਰੈਜੂਏਸ਼ਨ ਪਾਸ (ਕੰਪਿਊਟਰ ਟਾਈਪਿੰਗ ਦੀ ਜਾਣਕਾਰੀ ਰੱਖਦਾ ਹੋਵੇ) ਵਿਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਆਸਾਮੀਆਂ ਲਈ ਤਨਖਾਹ ਡੀ.ਸੀ ਰੇਟ ਦੇ ਆਧਾਰ ’ਤੇ ਦਿੱਤੀ ਜਾਵੇਗੀ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ  ਕਿ ਚਾਹਵਾਨ ਯੋਗ ਪ੍ਰਾਰਥੀ 21 ਫਰਵਰੀ 2024 ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਜ਼ਿਲ੍ਹਾ ਬਿਓਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here