ਲਿਟਲ ਜੀਨੀਅਸ ਸਕੂਲ ‘ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਬੋਲੀ ਮਾਂ ਦੇ ਅੰਮ੍ਰਿਤ ਵਰਗੇ ਦੁੱਧ ਵਾਂਗ ਕਿੰਨੀ ਮਿੱਠੀ, ਪਿਆਰੀ, ਸਚਿਆਰੀ, ਹਸੀਨ ਰਿਸ਼ਟਪੁਸ਼ਟ ਤੇ ਸ਼ਕਤੀਸ਼ਾਲੀ ਹੈ, ਇਸ ਦਾ ਅਹਿਸਾਸ ਮਾਂ ਬੋਲੀ ਨਾਲ ਸੱਚੇ ਦਿਲੋ ਪਿਆਰ ਕਰਕੇ ਹੁੰਦਾ ਹੈ। ਬੋਲੀ ਸਾਡੇ ਵਜੂਦ ਦਾ ਸਾਡੀ ਸ਼ਖਸੀਅਤ ਦਾ ਇੱਕ ਅਟੁੱਟ ਅੰਗ ਹੁੰਦੀ ਹੈ। ਰੋਪੜ ਜਿਲ੍ਹੇ ਦੇ ਲਿਟਲ ਜੀਨੀਅਸ ਸਕੂਲ ‘ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 21 ढਰਵਰੀ 2024 ਮਨਾਇਆ ਗਿਆ, ਸਕੂਲ ਦੇ ਮੁੱਖ ਅਧਿਆਪਿਕ ਹਰਮਿੰਦਰ ਕੌਰ ਜੀ ਨੇ ਇਸ ਸ਼ੁਭ ਦਿਨ ਤੇ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਹਰ ਕਿਸੇ ਦੀ ਪਹਿਚਾਣ ਉਸਦੀ ਮਾਂ ਬੋਲੀ ਨਾਲ ਹੁੰਦੀ ਹੈ, ਆਪਣੇ ਵਿਰਸੇ ਨੂੰ ਬਚਾਣ ਲਈ ਮਾਂ ਬੋਲੀ ਨੂੰ ਨਹੀ ਭੁਲਣਾ ਚਾਹੀਦਾ। ਯੂ. ਕੇ. ਜੀ. ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕਵਿਤਾਵਾਂ ਸੁਣਾਈਆਂ। ਇਸ ਮੌਕੇ ਤੇ ਮੁੱਖ ਪ੍ਰਬੰਧਕ ਸ੍ਰੀ ਮਤੀ ਗੁਣਵੰਤ ਕੌਰ ਜੀ ਸੂਬਾ ਭੁਪਿੰਦਰ ਸਿੰਘ ਜੀ ਅਤੇ ਪ੍ਰਬੰਧਕ ਸ੍ਰੀਮਤੀ ਗੁਰਪ੍ਰੀਤ ਮਾਥੂਰ ਜੀ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲਣ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਆ੫ਵੀ ਮਾਤ ਭਾਸ਼ਾ ਦਾ ਆਦਰ ਕਰਨਾ ਚਾਹੀਦਾ ਹੈ।

Advertisements

LEAVE A REPLY

Please enter your comment!
Please enter your name here