ਹੁਸ਼ਿਆਰਪੁਰ ਨਗਰ ਨਿਗਮ ਦੀ ਕੂੜੇ ਵਾਲੀ ਰੇਹੜੀ ਹੋਈ ਚੋਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਨਗਰ ਨਿਗਮ ਤੋਂ ਇੱਕ ਕੂੜੇ ਵਾਲੀ ਰੇਹੜੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਪੁੱਤਰ ਪ੍ਰੇਮ ਲਾਲ ਵਾਸੀ ਪਿੱਪਲਾਵਾਲਾ  ਅਤੇ ਉਸਦੀ ਪਤਨੀ ਮਮਤਾ ਦੋਵੇਂ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਸਫਾਈ ਸੇਵਕ ਹਨ। ਉਨ੍ਹਾਂ ਪਾਸ ਕੂੜਾ ਸੁੱਟਣ ਲਈ ਸਰਕਾਰੀ ਰੇਹੜੀ ਨੰਬਰ 70 ਹੈ ਜੋ ਉਹ ਵੀ ਆਪਣੀ ਪਤਨੀ ਨਾਲ ਮਦਦ ਲਈ ਰੇਹੜੀ ਲੈ ਕੇ ਸਫਾਈ ਕਰਨ ਤੋਂ ਬਾਅਦ ਸਰਕਾਰੀ ਸਕੂਲ ਬਸੀ ਜਾਨਾ ਦੇ ਸਾਹਮਣੇ ਖਾਲੀ ਪਲਾਟ ਵਿਚ ਸੰਗਲ ਪਾ ਕੇ ਖੜ੍ਹੀ ਕਰ ਜਾਂਦੇ ਹਨ। ਜਦੋਂ ਅਗਲੀ ਦਿਨ ਉਨ੍ਹਾਂ ਨੇ ਆ ਕੇ ਵੇਖਿਆ ਤਾਂ ਰੇਹੜੀ ਉੱਥੇ ਨਹੀਂ ਸੀ। ਜਿਸ ਤੋਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਭਾਲ ਕਰਨ ਉਪਰੰਤ ਪਤਾ ਲੱਗਾ ਕਿ ਇਹ ਰੇਹੜੀ ਰਿੰਕੂ ਵਰਮਾਂ ਪੁੱਤਰ ਸ਼ਾਮ ਬਹਾਦਰ ਵਾਸੀ ਨਹਿਰ ਕਲੋਨੀ ਅਤੇ ਬਲਜੀਤ ਸਿੰਘ ਉਰਫ ਸਾਬੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਪੰਡੋਰੀ ਨੇ ਚੋਰੀ ਕੀਤੀ ਸੀ। ਜਿਨ੍ਹਾਂ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisements

LEAVE A REPLY

Please enter your comment!
Please enter your name here