ਦਿਵਆਂਗਜਨਾਂ ਲਈ ਮੁਫ਼ਤ ਟਰੇਨਿੰਗ ਕੋਰਸ 1 ਅਪ੍ਰੈਲ ਤੋਂ

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ 18 ਤੋਂ 40 ਸਾਲਾਂ ਦੇ ਦਿਵਆਂਗਜਨ ਵਿਅਕਤੀਆਂ ਲਈ ਵੱਖ-ਵੱਖ ਵਿਸ਼ਿਆਂ ‘ਤੇ ਇਕ ਸਾਲ ਲਈ ਮੁਫ਼ਤ ਵੋਕੇਸ਼ਨਲ ਟਰੇਨਿੰਗ ਕੋਰਸ ਕਰਵਾਇਆ ਜਾ ਰਿਹਾ ਹੈ।

Advertisements

ਇਹ ਜਾਣਕਾਰੀ ਸੁਪਰਡੈਂਟ ਕਿਰਤਪ੍ਰੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਇਸ ਟਰੇਨਿੰਗ ਦੀ ਕੋਈ ਫੀਸ ਨਹੀਂ ਹੋਵੇਗੀ ਅਤੇ ਸਰਕਾਰ ਵਲੋਂ ਸਿੱਖਿਆਰਥੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ।

ਉਹਨਾਂ ਅਪੀਲ ਕਰਦਿਆਂ ਕਿਹਾ ਕਿ 1 ਅਪ੍ਰੈਲ ਤੋਂ ਪਹਿਲਾਂ ਚਾਹਵਾਨ ਦਿਵਆਂਗਜਨ ਵਿਅਕਤੀ ਇੰਸਟਰਕਟਰ ਪਰਮਿੰਦਰ ਕੌਰ ਨਾਲ ਉਹਨਾਂ ਦੇ ਮੋਬਾਇਲ ਨੰਬਰ 98721-18073  ਅਤੇ ਦਫ਼ਤਰ ਦੇ ਫੋਨ ਨੰਬਰ 01882-237417 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

LEAVE A REPLY

Please enter your comment!
Please enter your name here