ਅੱਠ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਨੇ ਮੰਤਰੀ ਜਿੰਪਾ ਅਤੇ ਐਮਐਲਏ ਡਾ.ਰਵਜੋਤ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਠ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸੱਦੇ ਤੇ ਹੁਸ਼ਿਆਰਪੁਰ ਅੰਦਰ ਕੈਬੀਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਡਾ.ਰਵਜੋਤ ਸਿੰਘ ਐਮ.ਐਲ.ਏ. ਸ਼ਾਮ ਚੁਰਾਸੀ ਹਲਕਾ ਨੂੰ ਕਾਮ:ਗੁਰਮੇਸ਼ ਸਿੰਘ ਦੀ ਅਗਵਾਈ ਵਿੱਚ ਮੌਸਮ ਖਰਾਬ ਹੋਣ ਦੇ ਬਾਵਜੂਦ ਮੰਗ ਪੱਤਰ ਦਿੱਤੇ ਗਏ।

Advertisements

ਇਹਨਾਂ ਮੰਗ ਪੱਤਰਾਂ ਰਾਹੀਂ ਪੰਜਾਬ ਸਰਕਾਰ ਪਾਸੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਉਹ 5 ਮਾਰਚ ਨੂੰ ਆਪਣੇ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਪੇਂਡੂ ਅਤੇ ਖੇਤ ਮਜ਼ਦੂਰ ਲੋਕਾਂ ਦੀਆਂ ਬਹੁਤ ਗੰਭੀਰ ਅਤੇ ਭੱਖਦੀਆਂ ਮੰਗਾਂ ਜਿਵੇਂ ਕਿ ਬੇਘਰਿਆਂ ਨੂੰ 10 ਮਰਲੇ ਪਲਾਟ ਅਤੇ 5 ਲੱਖ ਰੁਪਏ ਮਕਾਨ ਉਸਾਰੀ ਗਰਾਂਟ, ਪਿੰਡਾਂ ਅੰਦਰ ਸਸਤੇ ਭਾਅ ਤੇ ਡਿਪੂ ਖੋਲਣ, ਸਾਰੇ ਗਰੀਬ ਲੋਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 6000/- ਰੁਪਏ ਪੈਨਸ਼ਨ ਅਤੇ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ, ਗਰੀਬਾਂ ਸਿਰ ਚੜੇ ਸਾਰੇ ਕਰਜ਼ੇ ਮਾਫ ਕਰਨ ਅਤੇ ਪੰਚਾਇਤੀ ਜ਼ਮੀਨਾ ਵਿੱਚ ਤੀਜਾ ਹਿੱਸਾ ਦਲਿਤ ਪਰਿਵਾਰਾਂ ਨੂੰ ਦੇਣ ਆਦਿ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਸਮੇਂ ਮਹਿੰਦਰ ਸਿੰਘ ਭੀਲੋਵਾਲ, ਸੰਤੋਖ ਸਿੰਘ ਭੀਲੋਵਾਲ, ਰਣਜੀਤ ਸਿੰਘ ਚੋਹਾਨ, ਪੰਕਜ ਕੁਮਾਰ ਚਠਿਆਲ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਕਾਣੇ ਅਤੇ ਜੋਗਿੰਦਰ ਲਾਲ ਰਾਜਪੁਰ ਭਾਈਆਂ ਹਾਜ਼ਰ ਸਨ।

LEAVE A REPLY

Please enter your comment!
Please enter your name here