ਸਿੱਖਿਆ ਮੰਤਰੀ ਬੈਂਸ ਵੱਲੋਂ ਡੀਈਓ ਤੇ ਸਾਬਕਾ ਪ੍ਰਿੰਸੀਪਲ ਲਲਿਤਾ ਤੇ ਵੋਕੇਸ਼ਨਲ ਮਾਸਟਰ ਗੁਰਨਾਮ ਜੀ ਦਾ ਵਿਸ਼ੇਸ਼ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਮਾਣਯੋਗ ਸਿੱਖਿਆ ਮੰਤਰੀ ਸ• ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਚਲਾਏ ਜਾ ਰਹੇ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ, ਮਾਰਚ 2023 ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ 12ਵੀਂ ਜਮਾਤ ਦੇ 100% ਨਤੀਜੇ ਅਤੇ ਸਮੂਹ ਵਿਦਿਆਰਥਣਾਂ ਦੇ 60% ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਪ੍ਰਸਿੱਧ ਸਰਕਾਰੀ ਕੰਨਿਆਂ ਸੈਕਡੰਰੀ ਸਮਾਰਟ ਸਕੂਲ, ਰੇਲਵੇ ਮੰਡੀ ਦੇ ਸਾਬਕਾ ਪ੍ਰਿੰਸੀਪਲ ਅਤੇ ਮੌਜੂਦਾ ਡੀ. ਈ. ਓ (ਅ. ਸਿੱ) ਜਿਲ੍ਹਾ ਲੁਧਿਆਣਾ ਸ਼੍ਰੀਮਤੀ ਲਲਿਤਾ ਅਰੋੜਾ ਜੀ ਅਤੇ ਸਕੂਲ ਦੇ ਵੋਕੇਸ਼ਨਲ ਮਾਸਟਰ ਗੁਰਨਾਮ ਸਿੰਘ ਜੀ ਨੂੰ ਸਨਮਾਨ ਪੱਤਰ ਵੰਡੇ ਗਏ। ਇਹ ਸਨਮਾਨ ਪੱਤਰ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ •ਹਰਜੋਤ ਸਿੰਘ ਬੈਂਸ ਜੀ ਵੱਲੋਂ ਜਾਰੀ ਕੀਤੇ ਗਏ।

Advertisements

ਇਹ ਸਨਮਾਨ ਪੱਤਰ ਮਾਣਯੋਗ ਜਿਲ੍ਹਾ ਸਿੱਖਿਆ ਅਫ਼ਸਰ ਗੁਰਿੰਦਰਜੀਤ ਕੌਰ ਜੀ ਅਤੇ ਉੱਪ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਜੀ ਵੱਲੋਂ ਦਿੱਤੇ ਗਏ। ਗੁਰਿੰਦਰਜੀਤ ਕੌਰ ਜੀ ਵੱਲੋਂ ਮੌਜੂਦਾ ਜ਼ਿਲਾ ਸਿੱਖਿਆ ਅਫਸਰ ਲੁਧਿਆਣਾ ਲਲਿਤਾ ਅਰੋੜਾ ਜੀ, ਜੋ ਉਸ ਸਮੇਂ ਸ. ਕੰਸਸ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਸਨ, ਉਹਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕੇ ਲਲਿਤਾ ਅਰੋੜਾ ਜੀ ਇਸੇ ਤਰ੍ਹਾਂ ਲੁਧਿਆਣਾ ਜਿਲ੍ਹੇ ਵਿੱਚ ਵੀ ਤਰੱਕੀ ਦੀਆਂ ਬੁਲੰਦੀਆਂ ਤੇ ਜਾਣਗੇ। ਉਹਨਾਂ ਨੇ ਲਲਿਤਾ ਅਰੋੜਾ ਜੀ ਦੀ ਅਣਥੱਕ ਮਿਹਨਤ, ਸਮਰਪਣ, ਦ੍ਰਿੜ-ਇਰਾਦੇ ਅਤੇ ਕਾਬਲੀਅਤ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਹੌਰ ਬਹੁਤ ਸਾਰੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।

LEAVE A REPLY

Please enter your comment!
Please enter your name here