ਐਸਸੀ ਸਮਾਜ ਨੇ ਵੱਖ-ਵੱਖ ਧਾਰਮਿਕ ਅਤੇ ਸਾਮਜਿਕ ਜੱਥੇਬੰਦਿਆਂ ਵੱਲੋ ਮੰਗਾਂ ਨੂੰ ਲੈ ਕੇ ਕੱਢਿਆ ਰੋਸ਼ ਮਾਰਚ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਵੱਖ-ਵੱਖ ਧਾਰਮਿਕ ਅਤੇ ਸਾਮਜਿਕ ਜੱਥੇਬੰਦਿਆਂ ਦੇ ਆਗੂਆਂ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ਼ ਮਾਰਚ ਕੱਢਿਆ ਗਿਆ। ਇਹ ਰੋਸ਼ ਮਾਰਚ ਮੁਹੱਲਾ ਸ਼ਹਿਰੀਆਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਰਾਂਹੀ ਹੁੰਦਾ ਹੋਇਆ ਥਾਣਾ ਸਿਟੀ ਕਪੂਰਥਲਾ ਦੇ ਸਾਹਮਣੇ ਪਹੁੰਚਿਆਂ, ਜਿੱਥੇ ਪੰਜਾਬ ਦੇ ਮੁੱਖਮੰਤੀ ਭਗਵੰਤ ਸਿੰਘ, ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪਾਂਚਾਲ ਅਤੇ ਐਸ.ਐਸ.ਪੀ. ਕਪੂਰਥਲਾ ਵਤਸਲਾ ਗੁਪਤਾ ਦੇ ਨਾਮ ਦਾ ਇੱਕ ਮੰਗ ਐਸ.ਪੀ. (ਡੀ) ਸਰਬਜੀਤ ਸਿੰਘ ਨੂੰ ਸੋਂਪਿਆ ਗਿਆ। ਮੰਗ ਪੱਤਰ ਸੋਂਪਦੇ ਹੋਏ ਵੱਖ-ਵੱਖ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਐਕਸ਼ਨ ਕਮੇਟੀ ਪੰਜਾਬ ਦੇ ਸਰਪਰਸਤ ਸ਼ਾਮ ਲਾਲ ਭੰਗੀ ‘ਤੇ ਦੀਪ ਦਸਾਂਦ ਨੇ ਸਾਂਝੇ ਤੌਰ ਤੇ ਕਿਹਾ ਕਿ ਇੱਕ ਨਿਜੀ ਚੈਨਲ ਤੇ ਚਲਣ ਵਾਲੇ ਧਾਰਮਿਕ ਨਾਟਕ ‘ਚ ਭਗਵਾਨ ਵਾਲਮੀਕੀ ਨੂੰ ਅਪਮਾਨਿਤ ਕੀਤਾ ਗਿਆ ਹੈ, ਜਿਸ ਸੰਬਧੀ ਪਹਿਲਾਂ ਵੀ ਇੱਕ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ, ਡਿਪਟੀ ਕਮੀਸ਼ਨਰ, ਐਸ ਐਸ ਪੀ ਕਪੂਰਥਲਾ ਦੇ ਨਾਮ ਤੇ ਦਿੱਤਾ ਗਿਆ ਸੀ, ਜੋ ਕਿ ਅੱਜੇ ਤਕ ਉਸ ਸੀਰੀਅਲ ਦੇ ਪਾਤਰਾ ਅਤੇ ਡਾਇਰੈਕਟਰ, ਪ੍ਰੋਡੀਊਸਰ ਅਤੇ ਚੈਨਲ ਦੇ ਖਿਲਾਫ ਮਾਮਲਾ ਦਰਚ ਨਹੀਂ ਕੀਤਾ ਗਿਆ ਅਤੇ ਸੀਰੀਅਲ ਨੂੰ ਵੀ ਬੰਦ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪਿੰਡ ਇਬਰਾਹੀਮਵਾਲ ਤਹਿਸੀਲ ਭਲੱਥ ਦੇ ਸਰਪੰਚ ਵੱਲੋਂ ਊਚ ਜਾਤੀ ਨਾਲ ਸੰਬੰਧਤ ਵਿਅਕਤੀਆਂ ਦਾ ਅਨਸੂਚਿਤ ਜਾਤਿ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਐਸ. ਸੀ. ਲੋਕਾਂ ਦੇ ਹੱਕਾਂ ਤੇ ਢਾਕਾ ਮਾਰਨ ਵਾਲੇ ਸਰਪੰਚ ਦੇ ਖਿਲਾਫ ਅਤੇ ਦਰਜ ਮਾਮਲੇ ਨੂੰ ਕੈਂਸਲ ਕਰਨ ਵਾਲੀ ਜਨਰਲ ਜਾਤੀ ਨਾਲ ਸੰਬੰਧਤ ਸਿਟ ਦੇ ਮੁੱਖ ਅਫਸਰਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

Advertisements

ਇਸ ਮੋਕੇ ਕਮਲੇਸ਼ਰ ਵਾਲਮੀਕ ਐਜੂਕੇਸ਼ਨ ਟਰੱਟ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਹੰਸ ਨੇ ਕਿਹਾ ਕਿ ਪਿੰਡ ਮਸੂਰਵਾਲ ਦੋਨਾ, ਜਲੰਧਰ ਰੋਡ, ਕਪੂਰਥਲਾ ਵਿਖੇ ਦਾਨੀ ਸੱਜਣ ਵੱਲੋ ਵਾਲਮੀਕੀ ਸਮਾਜ ਨੂੰ ਭਗਵਾਨ ਵਾਲਮੀਕੀ ਮੰਦਰ ਤੇ ਲਾਇਬ੍ਰੇਰੀ ਤੇ ਗਰੀਬ ਬਚਿਆਂ ਦਾ ਸਕੂਲ ਬਨਾਉਣ ਲਈ ਦਾਨ ਵਜੋਂ ਦਿੱਤੀ ਜਮੀਨ ਤੇ ਉਸਾਰੀ ਕਰਨ ਤੋਂ ਰੋਕਣ ਅਤੇ ਕਬਜਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਦੇ ਰੂਟ ਮੁਤਾਬਕ ਕਪੂਰਥਲਾ ਵਿਚ ਸ਼ਰਾਬ ਮੀਟ ਦੀਆਂ ਦੁਕਾਨਾ ਬੰਦ ਕਰਨ ਦੇ ਹੁੱਕਮ ਬਾਵਜੂਦ ਠੇਕੇਦਾਰ ਵੱਲੋ ਸ਼ਰਾਬ ਦੇ ਠੇਕੇ ਖੋਲਣ ਕਾਰਨ ਵਾਲਮੀਕੀ ਭਾਈਚਾਰੇ ਦੀਆਂ ਧਾਰਮੀਕ ਭਾਵਨਾਂ ਨੂੰ ਠੇਸ ਪਹੁੰਚਾਉਣ ਵਾਲੇਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਵਾਲਮੀਕੀ ਸਮਾਜ ਦੇ ਸੰਤ ਨਛੱਤਰ ਨਾਥ ਜੀ (ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ ਰਜੀਸਟਰ ਭਾਰਤ ਵਾਲਮੀਕੀ ਅੰਮ੍ਰਿਤਸਰ ਦੇ ਮੁੱਖੀ) ਦੀ ਪਤਨੀ ਉਸ਼ਮਾ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਗਈ ਸੁਰਖਿਆ ਨੂੰ ਦੁਬਾਰਾ ਪ੍ਰਦਾਨ ਕੀਤਾ ਜਾਵੇ।

ਉਨ੍ਹਾ ਕਿਹਾ ਕਿ ਕਪੂਰਥਲਾ ਦੇ ਇੱਕ ਠੇਕੇਦਾਰ ਵੱਲੋ ਆਪਣੇ ਸਾਥਿਆਂ ਨਾਲ ਮਿਲ ਕੇ ਐਸ.ਸੀ. ਭਾਈਚਾਰੇ ਦੇ ਨੋਜਵਾਨ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਪੁਲਿਸ ਵੱਲੋ ਹੱਲੇ ਤੱਕ ਦੋਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਕਰਕੇ ਸਮੂਹ ਵਾਲਮੀਕ ਭਾਈਚਾਰੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਚਰਨਜੀਤ ਹੰਸ ਨੇ ਕਿਹਾ ਕਿ ਠੇਕੇਦਾਰ ਵੱਲੋ ਸਮੇਂ-ਸਮੇਂ ਤੇ ਆਪਣੇ ਕਰਿੰਦੇਆਂ ਨਾਲ ਕਈ ਗੈਰ-ਕਾਨੂੰਨੀ ਗਤਿਿਵਧਿਆਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਰਿਹਾ ਹੈ, ਜਿਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ, ਪਰ ਹੱਲੇ ਤੱਕ ਕੋਈ ਵੀ ਕਾਰਵਾਈ ਨਾ ਕਰਨ ਕਰਕੇ ਸਮੂਹ ਵਾਲਮੀਕ ਭਾਇਚਾਰੇ ਦੇ ਮਨਾਂ ਵਿੱਚ ਭਾਰੀ ਰੋਸ਼ ਪਾਇਆਂ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਵੱਲੋ ਜਲਦ ਹੀ ਕੋਈ ਐਕਸ਼ਨ ਨਾ ਲਿਆਂ ਗਿਆ ਤਾਂ ਮਜ਼ਬੂਰਨ ਸਾਨੂੰ ਸੰਘਰਸ਼ ਨੂੰ ਹੋਰ ਤੇਜ ਕਰਨਾ ਪਵੇਗਾ।  ਇਸ ਮੌਕੇ ਤੇ ਅਰਜੁਨ ਸਭਰਵਾਲ, ਸਾਭੀ ਲੰਕੇਸ਼, ਭੀਮ ਰਾਉ ਯੁਵਾ ਫੋਰਸ ਤੋਂ ਹਨੀ ਸਹੋਤਾ, ਕਰਨ ਸਹੋਤਾ, ਕੁਲਵਿੰਦਰ ਸਿੰਘ, ਅਰਮਾਨ, ਹਰਪ੍ਰੀਤ, ਲਾਡੀ, ਸੋਨੂੰ, ਸਰਬਜੀਤ ਸਿੰਘ, ਸਾਗਰ, ਕਰਨ, ਰਵੀ, ਕਿਰਨ, ਆਸ਼ਾ ਰਾਣੀ, ਜਸਬੀਰ ਕੌਰ, ਲਖਬੀਰ ਕੌਰ, ਰਾਣੀ, ਸੀਮਾ, ਤਜਿੰਦਰ ਕੌਰ, ਪਰਮਜੀਤ ਕੌਰ, ਭਜਨ ਸਿੰਘ, ਰਮੇਸ਼ ਕੁਮਾਰ, ਹੀਰਾ, ਅਜੈ ਅਰੋੜਾ, ਅਕਾਸ਼ਦੀਪ, ਸੋਨੂੰ, ਪਰਮਜੀਤ, ਰਿੰਕੂ, ਕੁਲਦੀਪ ਸਿੰਘ, ਸੁਖਦੇਵ ਸਿੰਘ, ਕਮਲਜੀਤ, ਸੁਖਜਿੰਦਰ ਸਿੰਘ, ਸਤਨਾਮ ਸਿੰਘ, ਸਰਬਜੀਤ ਸਭਰਵਾਲ, ਲਾਡੀ, ਕੁਲਬੀਰ ਸਿੰਘ ਆਦਿ ਸ਼ਾਮਿਲ ਰਹੇ।

LEAVE A REPLY

Please enter your comment!
Please enter your name here