ਬਲੱਡ ਕੋਪੋਨੈਂਟ ਦੀ ਟ੍ਰੇਨਿੰਗ ਸੰਬੰਧੀ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। 07 ਮਾਰਚ 2024 ਨੂੰ ਸਟੇਟ ਬਲੱਡ ਟਰਾਂਸਫਿਊਜ਼ਨ ਕੋਸਲ ਪੰਜਾਬ ਵੱਲੋ ਜਾਰੀ ਦਿਸਾ ਨਿਰਦੇਸਾਂ ਅਨੁਸਾਰ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੁਆਰਾ ਜਿਲ੍ਹਾ ਟ੍ਰੇਨਿੰਗ ਸੈਂਟਰ , ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਬਲੱਡ ਅਤੇ ਬਲੱਡ ਕੋਪੋਨੈਂਟ ਦੀ ਟ੍ਰੇਨਿੰਗ ਸੰਬੰਧੀ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਡਾ.ਰਾਜਬੀਰ ਕੌਰ ਚੀਮਾ (ਐੱਮ.ਬੀ.ਬੀ.ਐੱਸ, ਐੱਮ.ਡੀ. ਡੀ.ਐੱਨ.ਬੀ.) ਅਸਿਸਟੈਂਟ ਪ੍ਰੋਫੈੱਸਰ,ਐੱਮ.ਐੱਮ.ਸੀ.ਐੱਸ.ਆਰ , ਸਾਦੋਪੁਰ, ਅੰਬਾਲਾ , ਵੱਲੋ ਇਸ ਟ੍ਰੇਨਿੰਗ ਵਿੱਚ ਬਤੌਰ ਗੈਸਟ ਫੈਕਲਟੀ ਸਿਰਕਤ ਕੀਤੀ ਗਈ ਅਤੇ ਜਿਲ੍ਹਾ ਰੂਪਨਗਰ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋ ਟ੍ਰੇਨਿੰਗ ਵਿੱਚ ਪਹੁੰਚੇ ਮੈਡੀਕਲ ਅਫਸਰ ਸਾਹਿਬਾਨਾਂ ਨੂੰ ਖੂਨ ਅਤੇ ਇਸਦੇ ਕੰਪੋਨੈਂਟ ਸੰਬੰਧੀ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਡਾ.ਬਲਦੇਵ ਸਿੰਘ (ਡਿਪਟੀ ਮੈਡੀਕਲ ਕਮਿਸਨਰ, ਪੀ.ਐਚ.ਐਸ.ਸੀ. ਰੂਪਨਗਰ) ਵਿਸੇਸ ਤੋਰ ਤੇ ਹਾਜ਼ਰ ਰਹੇ। ਟ੍ਰੇਨਿੰਗ ਉਪਰੰਤ ਬਲੱਡ ਸੈਂਟਰ ਸਟਾਫ ਦੁਆਰਾ ਟ੍ਰੇਨਿੰਗ ਵਿੱਚ ਬਤੌਰ ਗੈਸਟ ਫੈਕਲਟੀ ਪਹੁੰਚੇ ਡਾ.ਰਾਜਬੀਰ ਕੌਰ ਚੀਮਾ ਨੂੰ ਟਰਾਫੀ ਭੇਂਟ ਕਰਕੇ ਵਿਸੇਸ ਤੋਰ ਤੇ ਧੰਨਵਾਦ ਕੀਤਾ ਗਿਆ। ਇਸ ਤੋ ਇਲਾਵਾ ਇਸ ਮੌਕੇ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਤੋ ਡਾ.ਭਵਲੀਨ, ਬੀ.ਟੀ.ਓ, ਸ੍ਰੀ ਅਮਨਦੀਪ (ਟੈਕਨੀਕਲ ਸੁਪਰਵਾਈਜ਼ਰ), ਰਾਕੇਸ ਕੁਮਾਰ (ਸੀ.ਓ), ਹਰਪ੍ਰੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਅਮਨਦੀਪ ਸਿੰਘ, ਮਨਜੀਤ ਕੌਰ, ਜੋਇਲ ਥਾਸਮ , ਅਮਨਦੀਪ ਕੌਰ ਆਦਿ ਵਿਸੇਸ ਤੋਰ ਤੇ ਹਾਜ਼ਰ ਰਹੇ।

Advertisements

LEAVE A REPLY

Please enter your comment!
Please enter your name here