ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਨੇਚਰ ਫੈਸਟ-2024 ਦੇ ਐਂਟਰੀ-ਕਮ-ਲੱਕੀ ਕੁਪਨ ਡਰਾਅ ਕੱਢਿਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਏ ਹੁਸ਼ਿਆਰਪੁਰ ਨੇਚਰ ਫੈਸਟ-2024 ਦੇ ਐਂਟਰੀ-ਕਮ-ਲੱਕੀ ਕੁਪਨ ਦਾ ਡਰਾਅ ਕੱਢਿਆ ਗਿਆ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਡਰਾਅ ਵਿਚ ਕੁੱਲ 30 ਇਨਾਮ ਰੱਖੇ ਗਏ ਸਨ।

Advertisements

ਉਨ੍ਹਾਂ ਦੱਸਿਆ ਕਿ ਇਨ੍ਹਾਂ ਇਨਾਮਾਂ ਨੂੰ ਕਲੇਮ ਕਰਨ ਲਈ ਦਾਵੇਦਾਰ ਆਪਣੇ ਅਸਲੀ ਕੁਪਨ ਦੀ ਫੋਟੋ ਕਾਪੀ ਅਤੇ ਆਪਣਾ ਆਧਾਰ ਕਾਰਡ ਰੈਡ ਕਰਾਸ ਦਫ਼ਤਰ ਵਿਖੇ 30 ਦਿਨਾਂ ਦੇ ਅੰਦਰ-ਅੰਦਰ ਪਹੁੰਚਾਉਣਾ ਲਾਜ਼ਮੀ ਬਣਾਉਣ। 

LEAVE A REPLY

Please enter your comment!
Please enter your name here