ਹੋਲਾ ਮੁਹੱਲਾ ਵੇਖਣ ਆ ਰਹੇ ਨੌਜਵਾਨਾਂ ਦਾ ਪਲਟਿਆ ਟ੍ਰੈਕਟਰ, 1 ਦੀ ਮੌਤ

ਸ੍ਰੀ ਆਨੰਦਪੁਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਆਨੰਦਪੁਰ ਸਾਹਿਬ ਤੋਂ ਇੱਕ ਮੰਗਭਾਗੀ ਖਬਰ ਮਿਲੀ ਹੈ। ਜਿੱਥੇ ਕਿ ਨਾਲਾਗੜ੍ਹ ਦੇ ਚੰਗਰ ਇਲਾਕੇ ਵਿੱਚ ਪੰਚਾਇਤ ਵੱਲੋਂ ਆਨੰਦਪੁਰ ਸਾਹਿਬ ਨੂੰ ਨਗਰ ਕੀਰਤਨ ਲੈ ਕੇ ਜਾ ਰਿਹਾ ਇੱਕ ਟ੍ਰੈਕਟਰ ਪਲਟ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਨਗਰ ਕੀਰਤਨ ਨਾਲਾਗੜ੍ਹ ਖੇਤਰ ਦੇ ਜੋਘੋਂ ਤੋਂ ਹੋਲਾ ਮੁਹੱਲਾ ਆਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ। ਨੌਜਵਾਨ ਟ੍ਰੈਕਟਰ ਤੇ ਸਵਾਰ ਸਨ।

Advertisements

ਇਸ ਦੌਰਾਨ ਨੌਜਵਾਨ ਟ੍ਰੈਕਟਰ ਤੇ ਸਟੰਟ ਕਰ ਰਹੇ ਸਨ। ਇਸ ਵਿੱਚ ਦੋ ਨੌਜਵਾਨ ਟ੍ਰੈਕਟਰ ਦੀ ਲਪੇਟ ਵਿੱਚ ਆ ਗਏ। ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਸਰੇ ਦਾ ਇਲਾਜ ਜਾਰੀ ਹੈ। ਹਾਦਸੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here