ਆਮ ਆਦਮੀ ਪਾਰਟੀ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਤੇ ਲੋਕ ਲਗਾਉਣਗੇ ਮੁਹਰ: ਸਾਹੀ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪ੍ਰਚਾਰ ਲਈ ਘਰ-ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਲੋਂ ਕੀਤੇ ਵਿਕਾਸ ਦੇ ਕੰਮਾਂ ਤੋਂ ਜਾਣੂ ਕਰਵਾਉਣ ਲਈ ਆਮ ਆਦਮੀ ਪਾਰਟੀ ਹਲਕਾ ਹਰਗੋਬਿੰਦਪੁਰ ਦੇ ਪ੍ਰਭਾਰੀ ਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਾਹੀ ਵਲੋਂ ਲਗਾਤਾਰ ਹਲਕਾ ਹਰਗੋਬਿੰਦਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕਦੀ ਦੇ ਤਹਿਤ ਐਤਵਾਰ ਨੂੰ ਗੁਰਬਿੰਦਰ ਸਿੰਘ ਸਾਹੀ ਵਲੋਂ ਹਲਕਾ ਹਰਗੋਬਿੰਦਪੁਰ ਦੇ ਪਿੰਡ ਬਾਸਰਕੇ ਵਿਖੇ ਮੀਟਿੰਗ ਕਰਕੇ ਲੋਕਾਂ ਆਮ ਆਦਮੀ ਪਾਰਟੀ ਵਲੋਂ ਕੀਤੇ ਵਿਕਾਸ ਦੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ।

Advertisements

ਉਹਨਾਂ ਕਿਹਾ ਕਿ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰਾਂਗੇ। ਸਾਹੀ ਨੇਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਸਾਲ ਵਿੱਚ ਕੰਮ ਕੀਤੇ ਗਏ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ਦੇ ਹਰ ਵੋਟਰ ਦੇ ਕੋਲ ਜਾਵਾਂਗੇ।ਕਿਉਂਕਿ ਅਸੀਂ ਚੋਣਾਂ ਸਮੇਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ।ਉਹਨਾਂ ਵਾਅਦਿਆਂ ਉੱਤੇ ਅਸੀਂ ਖਰੇ ਉਤਰੇ ਹਾਂ। ਜਿਸ ਕਰਕੇ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਦੁਬਾਰਾ ਵੋਟ ਮੰਗਣ ਦੇ ਲਈ ਜਾਵਾਂਗੇ।

ਸਾਹੀ ਨੇ ਕਿਹਾ ਕਿ ਆਪ ਨੇ ਹੋਰਨਾਂ ਪਾਰਟੀਆਂ ਦੇ ਕਾਰਜ ਕਾਲ ਦੇ ਮੁਕਾਬਲੇ ਸਭ ਤੋਂ ਘਟ ਸਮੇਂ ਚ ਜੋ ਵਿਕਾਸ ਕੀਤਾ ਹੈ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੈ।ਲੋਕ ਵੋਟ ਦੇਕੇ ਉਹਨਾਂ ਕੰਮਾਂ ਤੇ ਮੁਹਰ ਲਗਾਉਣਗੇ।ਇਸ ਮੌਕੇ ਤੇ ਜ਼ਿਲ੍ਹਾ ਜੁਆਇੰਟ ਸਕੱਤਰ, ਸਤਨਾਮ ਸਿੰਘ ਬਰਾਡ਼, ਬਲਾਕ ਸਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਪਾਲ ਸਿੰਘ, ਲਖਵੰਤ ਸਿੰਘ, ਹੀਰਾ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਬਲਰਾਜ ਸਿੰਘ, ਸੰਤੋਖ ਸਿੰਘ, ਰਵਿੰਦਰ ਸਿੰਘ ਮਾਸਟਰ ਨਰਿੰਦਰ ਸਿੰਘ, ਅਤਿੰਦਰ ਸਿੰਘ, ਗੁਰਬਚਨ ਸਿੰਘ, ਰਣਜੀਤ ਸਿੰਘ, ਨਵਜੋਤ ਸਿੰਘ ਬਾਜਵਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here