ਸਕੂਲ ਸਟਾਫ਼ ਅਤੇ ਸਕੂਲ ਮੈਨਜਿੰਗ ਕਮੇਟੀ ਵੱਲੋਂ ਐਨਆਰਆਈ ਦਾ ਕੀਤਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਮਹਿਮੋਵਾਲ ਦੇ ਸਟਾਫ਼ ਅਤੇ ਸਕੂਲ ਮੈਨਜਿੰਗ ਕਮੇਟੀ ਵੱਲੋਂ ਐਨਆਰਆਈ ਪਿਤਾ ਅਤੇ ਪੁੱਤਰ ਦਾ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖੀ ਰਮਨ ਕੁਮਾਰ ਐਰੀ ਨੇ ਦੱਸਿਆ ਕਿ ਸਤਨਾਮ ਸਿੰਘ ਥਿਆੜਾ ਅਤੇ ਉਹਨਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਥਿਆੜਾ ਨੇ ਸਕੂਲ ਵਿਖ਼ੇ ਸਬਮਰਸੀਬਲ ਬੋਰ ਕਰਵਾ ਕੇ ਸਕੂਲ ਦੀ ਅਹਿਮ ਸਮੱਸਿਆ ਨੂੰ ਖ਼ਤਮ ਕੀਤਾ ਹੈ, ਜਿਸ ਨਾਲ਼ ਆਣ ਵਾਲ਼ੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪਾਣੀ ਦੀ ਕਿੱਲਤ ਨਹੀਂ ਆਵੇਗੀ। ਇਸ ਮੌਕੇ ਸਤਨਾਮ ਸਿੰਘ ਨੇ ਸਕੂਲ ਦੀ ਹਰ ਸੰਭਵ ਮਦਦ ਕਰਨ ਬਾਰੇ ਕਿਹਾ। ਹਰਪ੍ਰੀਤ ਸਿੰਘ ਥਿਆੜਾ ਨੇ ਬੱਚਿਆਂ ਦੇ ਲਈ ਪਾਰਕ ਅਤੇ ਡਾਈਨਿੰਗ ਹਾਲ ਬਣਾਉਣ ਲਈ ਆਖਿਆ ਅਤੇ ਸਕੂਲ ਨੂੰ ਇਲਾਕੇ ਦਾ ਨਾਮਵਾਰ ਸਕੂਲ ਬਣਾਉਣ ਲਈ ਹਰ ਸੰਭਵ ਮਦਦ ਕਰਨ ਲਈ ਕਿਹਾ ਅਤੇ ਇਹ ਸੱਭ ਕੁੱਝ ਕਰਨ ਲਈ ਆਪਣੇ ਵੱਡੇ ਭਰਾ ਕੁਲਦੇਵ ਸਿੰਘ ਥਿਆੜਾ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ।

Advertisements

ਬਲਜਿੰਦਰ ਕੌਰ ਸਰਪੰਚ ਨੇ ਹਰਪ੍ਰੀਤ ਸਿੰਘ ਦੇ ਕੀਤੇ ਕਾਰਜ ਸ਼ਲਾਘਾ ਕੀਤੀ ਅਤੇ ਹੋਰ ਐਨਆਰਆਈ ਨੂੰ ਵੀ ਅੱਗੇ ਆ ਕੇ ਸਕੂਲ ਦੀ ਭਲਾਈ ਦੇ ਕੰਮ ਕਰਨ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਰਮਿੰਦਰ ਬਾਲਾ, ਮੈਡਮ ਬਲਵਿੰਦਰ ਕੌਰ, ਕੁਲਦੇਵ ਸਿੰਘ ਥਿਆੜਾ, ਮਨਜੀਤ ਸਿੰਘ ਥਿਆੜਾ, ਰਾਜਵਿੰਦਰ ਕੌਰ ਥਿਆੜਾ, ਜਸਪਾਲ ਕੌਰ ਥਿਆੜਾ, ਬਲਜਿੰਦਰ ਕੌਰ ਸਰਪੰਚ, ਪਰਮਜੀਤ ਸਿੰਘ ਬਿੱਟੂ ਪੰਚ, ਅਨੀਤਾ ਕੁਮਾਰੀ ਸਿਮਰਨ, ਪਰਮਜੀਤ, ਕਿਰਨ ਦੇਵੀ, ਸਕੂਲ ਕਮੇਟੀ ਦੀ ਚੇਅਰਪ੍ਰਸਨ ਪਰਮਜੀਤ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here