ਕਮਲਜੀਤ ਸੇਤੀਆ ਬਣੇ ਅਰੋੜਾ ਮਹਾਸਭਾ ਦੇ ਕਨਵੀਨਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਰੋੜਾ ਮਹਾਸਭਾ, ਪੰਜਾਬ ਨਾਲ ਲੰਬੇ ਸਮੇਂ ਤੋਂ ਜੁੜੇ ਕਮਲਜੀਤ ਸੇਤੀਆ ਹੁਸ਼ਿਆਰਪੁਰ ਨੂੰ ਮਹਾਸਭਾ ਦਾ ਸਟੇਟ ਕਨਵੀਨਰ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੋੜਾ ਮਹਾਸਭਾ ਪੰਜਾਬ ਦੇ ਮੀਡੀਆ ਇੰਚਾਰਜ ਸਚਿਨ ਅਰੋੜਾ ਨੇ ਦੱਸਿਆ ਕਿ ਇਹ ਸ੍ਰੀ ਸੇਤੀਆ ਲੰਬੇ ਸਮੇਂ ਤੋਂ ਅਰੋੜਾ ਮਹਾਸਭਾ, ਪੰਜਾਬ ਵਿੱਚ ਬਤੌਰ ਜਨਰਲ ਸਕੱਤਰ ਸੇਵਾਵਾਂ ਨਿਭਾ ਰਹੇ ਹਨ।

Advertisements

ਉਨ੍ਹਾਂ ਦੱਸਿਆ ਕਿ ਅਰੋੜਾ ਮਹਾਸਭਾ ਗਤੀਵਧੀਆਂ ਨੂੰ ਪੂਰੇ ਪੰਜਾਬ ਵਿੱਚ ਸਰਗਰਮੀ ਨਾਲ ਚਲਾਉਣ ਲਈ ਸਰਪਰਸਤ ਦੀਵਾਨ ਅਮਿਤ ਅਰੋੜਾ, ਚੇਅਰਮੈਨ ਧਰਮਪਾਲ ਗਰੋਵਰ ਅਤੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਸ੍ਰੀ ਸੇਤੀਆ ਨੂੰ ਮਹਾਸਭਾ ਦਾ ਕਨਵੀਨਰ ਬਣਾਇਆ ਹੈ। ਆਪਣੀ ਨਿਯੁਕਤੀ ਤੇ ਕੋਰ ਕਮੇਟੀ ਦਾ ਧੰਨਵਾਦ ਕਰਦੇ ਸ਼੍ਰੀ ਸੇਤੀਆ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਅਰੋੜਾ ਮਹਾਸਭਾ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਅਤੇ ਟੀਮ ਨਾਲ ਅਲੱਗ ਅਲੱਗ ਸ਼ਹਿਰਾਂ ਵਿੱਚ ਨਵੇਂ ਯੂਨਿਟ ਬਣਾਉਣ ਦੇ ਨਾਲ ਨਾਲ ਪੁਰਾਣੀਆਂ ਯੂਨਿਟਾਂ ਨੂੰ ਵੀ ਸਰਗਰਮ ਬਨਾਉਣਗੇ।

LEAVE A REPLY

Please enter your comment!
Please enter your name here