ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਪ੍ਰਸਿੱਧ ਗਾਇਕ ਆਲਮ ਮਿਰਾਜ਼ ਦਾ ਪਿਛਲੇ ਦਿਨ ਦੇਹਾਂਤ ਹੋ ਗਿਆ ਸੀ। ਜਿਹਨਾਂ ਨੇ ਆਪਣੀ ਗਾਇਕੀ ਨਾਲ ਪੰਜਾਬ ਦੇ ਵੱਖ-ਵੱਖ ਕੋਨਿਆ ਵਿੱਚ ਜਾ ਕੇ ਆਪਣੀ ਆਵਾਜ ਦਾ ਜਾਦੂ ਵਿਖੇਰਿਆ । ਪਿਛਲੇ ਦਿਨ ਆਲਮ ਮਿਰਾਜ਼ ਦਾ ਦੇਹਾਂਤ ਹੋਣ ਨਾਲ ਉਹਨਾਂ ਨੂੰ ਪਿਆਰ ਕਰਨੇ ਵਾਲੇ ਸਰੋਤਿਆ ਦੀਆਂ ਅੱਖਾਂ ਨਮ ਹੋ ਗਈਆ। ਉਹਨਾਂ ਦੀ ਅੰਤਿਮ ਅਰਦਾਸ ਅੱਜ 3 ਅਪ੍ਰੈਲ ਦੁਪਹਿਰ 1 ਵਜੇ ਪਿੰਡ ਕਾਲਕਟ ਵਿਖੇ ਕੀਤੀ ਗਈ।
Advertisements