ਯੋਗੇਸ਼ ਸਪਰਾ ਦੀ ਅਗਵਾਈ ਵਿੱਚ ਗੜ੍ਹਦੀਵਾਲਾ ‘ਚ ਭਾਜਪਾ ਦਾ 44ਵਾਂ ਸਥਾਪਨਾ ਦਿਵਸ ਮਨਾਇਆ

ਗੜ੍ਹਦੀਵਾਲਾ (ਦ ਸਟੈਲਰ ਨਿਊਜ਼)। ਗੜਦੀਵਾਲਾ ਵਿੱਖੇ ਜ਼ਿਲਾ ਜਨਰਲ ਸਕੱਤਰ ਯੋਗੇਸ਼ ਸਪਰਾ ਦੀ ਅਗਵਾਈ ਵਿੱਚ ਭਾਜਪਾ ਦਾ 44ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸਥਾਪਨਾ ਦਿਵਸ ਮਨਾਉਂਦੇ ਹੋਏ ਕਾਰਜਕਰਤਾਵਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉੜਮੁੜ ਟਾਂਡਾ ਵਿਧਾਨਸਭਾ ਵਿਸਥਾਰਕ ਜੋਰਾਵਰ ਸਿੰਘ ਅਤੇ ਦਸੂਹਾ ਵਿਧਾਨ ਸਭਾ ਵਿਸਥਾਰਕ ਰਜਿੰਦਰ ਧੀਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਯੋਗੇਸ਼ ਸਪਰਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਦਾ ਮੁੱਲ ਢਾਂਚਾ ਵਧੀਆ, ਏਮਸ ਸ਼ੁਰੂ ਹੋਇਆ, ਪੰਜਾਬ ਦੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਆਏ, ਪੰਜਾਬ ਦੀਆਂ ਮਹਿਲਾਵਾਂ ਨੂੰ ਫਰੀ ਸਿਲੰਡਰ ਵਰਗੀਆਂ ਕਈ ਸਕੀਮਾਂ ਪੀਐਮ ਮੋਦੀ ਨੇ ਸ਼ੁਰੂ ਕੀਤੀਆ।

Advertisements

ਜਿਸ ਨਾਲ ਪੰਜਾਬੀਆਂ ਨੂੰ ਬਹੁਤ ਲਾਭ ਮਿਲਿਆ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਵੋਟਰ ਰਿਕਾਰਡ ਬਹੁਮਤ ਨਾਲ ਪੰਜਾਬ ਦੀ ਸਾਰੀਆਂ 13 ਸੀਟਾਂ ਭਾਜਪਾ ਨੂੰ ਜਿਤਾ ਕੇ ਮੋਦੀ ਨੂੰ ਫਿਰ ਪ੍ਰਧਾਨ ਮੰਤਰੀ ਬਣਾਉਣਗੇ। ਇਸ ਮੌਕੇ ਸਾਬਕਾ ਐਮ.ਸੀ. ਸ਼ਿਵਦਿਆਲ,ਪਵਨ ਗੁਪਤਾ, ਡਾ. ਸਵਰਨ ਕਾਂਤ, ਅਵਿਨਾਸ਼ ਧੁੱਗਾ, ਅਜੇ,ਲੱਕੀ ਰਾਜਾ, ਮਨਪ੍ਰੀਤ ਸਿੰਘ, ਗੁਰਨਾਮ ਸਿੰਘ ਆਦੀ ਭਾਜਪਾ ਕਾਰਕਰਤਾ ਪਹੁੰਚੇ।

LEAVE A REPLY

Please enter your comment!
Please enter your name here