ਦੁਆਬਾ ਯੂਥ ਕਲੱਬ ਵੱਲੋਂ ਗੁਰਦੁਆਰਾ ਮਿੱਠਾ ਟਿਵਾਣਾ ਵਿਖੇ ਦਸਤਾਰ ਮੁਕਾਬਲਾ 21 ਅਪ੍ਰੈਲ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੁਆਬਾ ਯੂਥ ਕਲੱਬ ਵੱਲੋਂ ਸ਼ਨੀਵਾਰ ਨੂੰ ਕਲੱਬ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਤੀਸਰੇ ਦਸਤਾਰ ਮੁਕਾਬਲਾ ਜੋ ਕਿ 21 ਅਪ੍ਰੈਲ 2024 ਨੂੰ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਦਾ ਬੈਨਰ ਰਿਲੀਜ਼ ਕੀਤਾ ਗਿਆ। ਦੋਆਬਾ ਯੂਥ ਕਲੱਬ ਦੇ ਪ੍ਰਧਾਨ ਸਰਦਾਰ ਹਰਕਮਲ ਸਿੰਘ ਵਿੱਕੀ ਜੀ ਨੇ ਦੱਸਿਆ ਕਿ ਪਿਛਲੀ ਵਾਰ 5 ਤੋਂ 16 ਸਾਲ ਦੇ 120 ਬੱਚਿਆਂ ਨੇ ਇਸ ਵਿੱਚ ਭਾਗ ਲਿਆ ਸੀ ਇਸ ਵਾਰ ਵੀ ਬੱਚਿਆਂ ਦੇ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।
ਸਰਦਾਰ ਸੁਖਵਿੰਦਰ ਸਿੰਘ ਸਟੀਫਨ ਜੀ ਨੇ ਇਸ ਨੂੰ ਇੱਕ ਵਧੀਆ ਉਪਰਾਲਾ ਦੱਸਦੇ ਹੋਏ ਬੱਚਿਆਂ ਨੂੰ ਰਜਿਸਟਰੇਸ਼ਨ ਲਈ ਇੱਕ ਨੰਬਰ ਜਾਰੀ ਕੀਤਾ ਤੇ ਕਿਹਾ ਕਿ ਇਸ ਉਪਰਾਲੇ ਨਾਲ ਬੱਚਿਆਂ ਨੂੰ ਸਿੱਖ ਧਰਮ ਅਤੇ ਦਸਤਾਰ ਦੀ ਮਹੱਤਤਾ ਬਾਰੇ ਪਤਾ ਲੱਗਦਾ। ਬੱਚੇ ਆਪਣੀ ਰਜਿਸਟਰੇਸ਼ਨ ਇਸ 75086-99099 ਨੰਬਰ ਤੇ ਕਰਵਾ ਸਕਦੇ ਹਨ। ਇਸ ਦੌਰਾਨ ਗੁਰਪ੍ਰੀਤ ਸਿੰਘ ਤੰਬੜ, ਡਾਕਟਰ ਮਨਜਿੰਦਰ ਸਿੰਘ ਸੇਠੀ, ਗੁਰਪ੍ਰੀਤ ਸਿੰਘ ਸੇਠੀ, ਲਵਦੀਪ ਸਿੰਘ, ਸਾਵਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਸਿੰਘ ਬਸਣ, ਪ੍ਰਿਤਪਾਲ ਸਿੰਘ ਲੱਕੀ ਆਦਿ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here