ਲੜਕੀ ਦੇ ਪਰਿਵਾਰ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਨੌਜ਼ਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਢੋਲੇਵਾਲ ਵਿੱਚ ਇੱਕ ਨੌਜ਼ਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ।ਮ੍ਰਿਤਕ ਦੀ ਪਹਿਚਾਣ ਦੀਪਕ ਉਮਰ 20 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਇਸੇ ਇਲਾਕੇ ਦੇ ਰਹਿਣ ਵਾਲੇ ਇੱਕ ਪਰਿਵਾਰ ਨੂੰ ਸ਼ੱਕ ਸੀ ਕਿ ਦੀਪਕ ਉਹਨਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਇਸ ਗੱਲ ਦੀ ਸ਼ਿਕਾਇਤ ਕਰਨ ਲਈ ਲੜਕੀ ਦੇ ਪਰਿਵਾਰ ਦੇ ਲੋਕ ਉਸਦੇ ਘਰ ਆ ਗਏ ਤੇ ਲੜਕੇ ਨੂੰ ਉਸਦੇ ਪਰਿਵਾਰਕ ਮੈਬਰਾਂ ਸਾਹਮਣੇ ਭਲਾ-ਬੁਰਾ ਬੋਲਿਆ ਤੇ ਧਮਕੀਆਂ ਵੀ ਦਿੱਤੀਆ।ਜਿਸ ਕਾਰਨ ਦੀਪਕ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਖੁਦਕੁਸ਼ੀ ਕਰ ਲਈ, ਜਿਸਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਲੋਕਾਂ ਨੂੰ ਬੁਲਾ ਕੇ ਦਰਵਾਜ਼ਾ ਤੋੜਿਆਂ ਤੇ ਉਸਨੂੰ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ। ਜਿੱਥੇ ਕਿ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here