ਹੁਸ਼ਿਆਰਪੁਰ ਦੇ ਰਹਿਣ ਵਾਲੇ ਜੋੜੇ ਨੂੰ ਯੂ.ਕੇ ਭੇਜਣ ਦੇ ਨਾਂ ਤੇ ਕੰਸਲਟੈਂਟ ਨੇ 15 ਲੱਖ ਦੀ ਮਾਰੀ ਠੱਗੀ

ਲੁਧਿਆਣਾ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਰਹਿਣ ਵਾਲੇ ਜੋੜੇ ਤੋਂ ਮਾਡਲ ਟਾਊਨ ਸਥਿਤ ਇੱਕ ਆਫਿਸ ਦੀ ਕੰਸਲਟੈਂਟ ਨੇ ਯੂ.ਕੇ ਭੇਜਣ ਦਾ ਝਾਂਸਾ ਦੇ ਕੇ ਜੋੜੇ ਨਾਲ 15 ਲੱਖ ਦੀ ਠੱਗੀ ਕਰਨ ਦੀ ਖਬਰ ਸਾਹਮਣੇ ਆਈ ਹੈ।

Advertisements

ਜਾਣਕਾਰੀ ਦਿੰਦੇ ਨੀਰਜ ਨੇ ਦੱਸਿਆ ਕਿ ਵਿਦੇਸ਼ ਜਾਣ ਲਈ ਉਸਨੇ ਇੰਦਰਜੀਤ ਨਾਲ ਸੰਪਰਕ ਕੀਤਾ ਸੀ ਤੇ ਇੰਦਰਜੀਤ ਨੇ ਨੀਰਜ ਦੀ ਪਤਨੀ ਨੂੰ ਯੂ.ਕੇ ਭੇਜਣ ਲਈ ਕਰੀਬ 15 ਲੱਖ ਰੁਪਏ ਲੈ ਲਏ ਤੇ ਨਾ ਹੀ ਉਸਦੀ ਪਤਨੀ ਨੂੰ ਯੂ.ਕੇ ਭੇਜਿਆ ਤੇ ਨਾ ਹੀ ਨਕਦੀ ਵਾਪਸ ਮੋੜੀ। ਫਿਲਹਾਲ ਪੁਲਿਸ ਨੇ ਨੀਰਜ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here