ਇਸਰੋ ਨੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਦੀ ਸਫ਼ਲਤਾਪੂਰਵਕ ਕੀਤੀ ਲਾਂਚਿੰਗ

ਸ਼੍ਰੀਹਰੀਕੋਟਾ (ਦ ਸਟੈਲਰ ਨਿਊਜ਼), ਪਲਕ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪਹਿਲਾਂ ਸੂਰਜ ਮਿਸ਼ਨ ਆਦਿਤਿਆ ਐਲ1 ਦੀ ਸਫ਼ਲਤਾਪੂਰਵਕ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਸਵੇਰੇ 11 ਵਜੇ ਕੇ 50 ਮਿੰਟ ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਇਸਰੋ ਮੁਤਾਬਕ ਸੂਰਜ ਦੇ ਧਰਤੀ ਦੇ ਵਿੱਚ ਪੰਜ ਲੈਗ੍ਰੇਂਜੀਅਨ ਪੁਆਇੰਟ ਹਨ। ਐੱਲ1 ਬਿੰਦੂ ਸੂਰਜ ਨੂੰ ਲਗਾਤਾਰ ਦੇਖਣ ਲਈ ਇੱਕ ਵੱਡਾ ਫਾਇਦਾ ਦੇਵੇਗਾ। ਇਸਰੋ ਨੇ ਕਿਹਾ ਕਿ ਸੂਰਜ ਦੀ ਧਰਤੀ ਦਾ ਸਭ ਤੋਂ ਨੇੜੇ ਦਾ ਤਾਰਾ ਹੈ ਤੇ ਇਸ ਲਈ ਹੋਰਨਾਂ ਦੀ ਤੁਲਨਾ ਵਿੱਚ ਇੱਸ ਦਾ ਵੱਧ ਵਿਸਤਾਰ ਨਾਲ ਅਧਿਐਨ ਕੀਤਾ ਜਾ ਸਕਦਾ ਹੈ।

Advertisements

ਉਨ੍ਹਾਂ ਦੱਸਿਆ ਕਿ ਸੂਰਜ ਵਿੱਚ ਕਈ ਵਿਸਫੋਟਕ ਘਟਨਾਵਾਂ ਹੁੰਦੀਆਂ ਹਨ ਇਹ ਸੌਰ ਮੰਡਲ ਵਿੱਚ ਭਾਰੀ ਮਾਤਰਾ ਨਾਲ ਉਰਜਾ ਛੱਡਦਾ ਹੈ। ਜੇਕਰ ਅਜਿਹੀਆਂ ਵਿਸਫੋਟਕ ਸੌਰ ਘਟਨਾਵਾਂ ਧਰਤੀ ਵੱਲ ਵਧਦੀਆਂ ਹਨ ਤਾਂ ਇਹ ਧਰਤੀ ਦੇ ਨੇੜੇ ਪੁਲਾਸ਼ ਦੇ ਵਾਤਾਵਰਣ ਵਿੱਚ ਕਈ ਤਰ੍ਹਾਂ ਦੀ ਗੜਬੜੀ ਪੈਦਾ ਕਰ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਚੇਤਾਵਨੀ ਮਿਲਣ ਤੋਂ ਪਹਿਲਾਂ ਹੀ ਸੁਧਾਰਾਤਮਕ ਉਪਾਅ ਕਰਨ ਲਈ ਸਮਾਂ ਮਿਲ ਸਕਦਾ ਹੈ। ਇਸ ਵਾਰ ਵੀ ਇਸਰੋ ਦੇ ਪੀਐੱਸਐੱਲਵੀ ਦੇ ਵੱਧ ਸ਼ਕਤੀਸ਼ਾਲੀ ਵੈਰੀਐਂਟ ਐਕਸਐਲ ਦਾ ਇਸਤੇਮਾਲ ਕੀਤਾ ਹੈ ਜੋ ਅੱਜ ਸੱਤ ਪੇਲੋਡ ਨਾਲ ਪੁਲਾੜ ਵਿੱਚ ਜਾਵੇਗਾ।

LEAVE A REPLY

Please enter your comment!
Please enter your name here