ਐਮਪੀ ਚੋਣਾਂ ਦੀ ਜਿੰਮੇਵਾਰੀ ਪੰਜਾਬ ਸੂਬੇ ਦੀ ਰਾਣਾ ਗੁਰਜੀਤ ਵਿਧਾਇਕ ਕਪੂਰਥਲਾ ਨੂੰ ਦਿੱਤੀ ਜਾਵੇ: ਅਨਿਲ ਸ਼ੁਕਲਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਇੱਕ ਬਿਆਨ ਜਾਰੀ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਬੁਲਾਰੇ ਅਨਿਲ ਸ਼ੁਕਲਾ ਨੇ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਐਮ.ਪੀ.ਚੋਣਾਂ ਵਿੱਚ ਕਾਂਗਰਸ ਪਾਰਟੀ ਅਹਿਮ ਰੋਲ ਅਦਾ ਕਰ ਸਕਦੀ ਹੈ ਅਤੇ ਉਹ ਕਾਂਗਰਸ ਪਾਰਟੀ ਤੋਂ ਮੰਗ ਕਰਦੇ ਹਨ ਕਿ ਇਸ ਲਈ ਐਮ.ਪੀ ਚੋਣਾਂ ਦੀ ਜਿੰਮੇਵਾਰੀ ਪੰਜਾਬ ਸੂਬੇ ਦੀ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੂੰ ਦਿੱਤੀ ਜਾਵੇ ਤਾਂ ਜੋ ਕਾਂਗਰਸ ਪਾਰਟੀ ਪੂਰੇ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗੀ ਅਤੇ ਸਾਰੀਆਂ ਸੀਟਾਂ ’ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰੇਗੀ ਅਤੇ ਇਸ ਬਾਰੇ ਹੋਰ ਗੱਲ ਕਰਦਿਆਂ ਬੁਲਾਰੇ ਅਨਿਲ ਸ਼ੁਕਲਾ ਨੇ ਕਿਹਾ ਕਿ ਨਿੱਜੀ ਤੌਰ ’ਤੇ ਰਾਣਾ ਗੁਰਜੀਤ ਸਿੰਘ ਨੂੰ ਦੋ ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

Advertisements

ਇੱਕ ਆਨੰਦਪੁਰ ਸਾਹਿਬ ਅਤੇ ਇੱਕ ਖਡੂਰ ਸਾਹਿਬ ਦੀ ਸੀਟ ਦਿੱਤੀ ਜਾਵੇ ਅਤੇ ਹੁਣ ਸਹੀ ਸਮਾਂ ਆ ਗਿਆ ਹੈ ਜਦੋਂ ਹਾਈਕਮਾਂਡ ਰਾਣਾ ਗੁਰਜੀਤ ਸਿੰਘ ਨੂੰ ਕਹੇ ਕਿ ਰਾਣਾ ਇੰਦਰ ਪ੍ਰਤਾਪ ਜੋ ਕਿ ਸੁਲਤਾਨਪੁਰ ਤੋਂ ਆਜ਼ਾਦ ਵਿਧਾਇਕ ਹਨ ਅਤੇ ਬਹੁਤ ਹੀ ਵਧੀਆ ਕੰਮ ਆਪਣੇ ਖੇਤਰ ਵਿੱਚ ਕਰ ਰਹੇ ਹਨ। ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨ ਅਤੇ ਖਡੂਰ ਸਾਹਬ ਦੀ ਟਿਕਟ ਉਹਨਾਂ ਨੂੰ ਦਿੱਤੀ ਜਾਵੇ ਜਿਸ ਨਾਲ ਖਡੂਰ ਸਾਹਿਬ ਵਾਲੀ ਸੀਟ ਪੱਕੀ ਕਾਂਗਰਸ ਦੀ ਹੋ ਜਾਵੇਗੀ ਬੁਲਾਰੇ ਅਨਿਲ ਸ਼ੁਕਲਾ ਨੇ ਖਡੂਰ ਸਾਹਬ ਦੀ ਸੀਟ ਪੱਕੀ ਹੋਣ ਦਾ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਵਿਸ਼ੇ ‘ਤੇ ਪਾਰਟੀ ਕੋਲ ਮੰਗ ਕਰਨਗੇ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕਾਂਗਰਸ ਪਾਰਟੀ ਰਾਣਾ ਗੁਰਜੀਤ ਸਿੰਘ ‘ਤੇ ਭਰੋਸਾ ਦਿਖਾ ਕੇ ਕੀਤੀ ਉਹਨਾਂ ਦੁਆਰਾ ਮੰਗੀ ਗਈ ਮੰਗ ਨੂੰ ਪ੍ਰਵਾਨ ਕਰੇਗੀ।

LEAVE A REPLY

Please enter your comment!
Please enter your name here