ਰੈੱਡ ਕਰਾਸ ਸੁਸਾਇਟੀ ਵਲੋਂ ਜਵਾਹਰ ਨਵੋਦਯਾ ਵਿਦਿਆਲਯ ਵਿਖੇ ਬਿਊਟੀ ਐਂਡ ਵੈਲਨੈਸ ਅਤੇ ਫੈਸ਼ਨ ਡਿਜਾਇਨਿੰਗ ਦੀ ਵਰਕਸ਼ਾਪ ਸਮਾਪਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੰਗੇਸ਼ ਸੂਦ, ਸਕੱਤਰ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵੱਲੋਂ ਦੱਸਿਆ ਗਿਆ ਕਿ ਜਵਾਹਰ ਨਵੋਦਯਾ ਵਿਦਿਆਲਯ, ਫਲਾਹੀ,ਜਿਲ੍ਹਾ ਹੁਸ਼ਿਆਰਪੁਰ ਵਿਖੇ ਪੰਜ ਦਿਨਾ ਵਰਕਸ਼ਾਪ ਦਾ ਆਯੋਦਜਨ ਰੈੱਡ ਕਰਾਸ ਦੁਆਰਾ ਕਰਵਾਇਆ ਗਿਆ। ਇਸ ਪੰਜ ਦਿਨਾਂ ਵਰਕਸ਼ੋਪ ਵਿੱਚ ਰਚਨਾ ਜੈਨ ਅਤੇ ਦੀਪਿਕਾ ਇੰਸਟਰਕਟਰ, ਬਿਊਟੀ ਐਂਡ ਵੈਲਨੈਸ ਇਸ ਤੋ ਇਲਾਵਾ ਨਿਸ਼ਾ ਸ਼ਰਮਾ, ਇੰਸਟਰਕਟਰ, ਫੈਸ਼ਨ ਡਿਜਾਇਨਿੰਗ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੁਆਰਾ ਵਿਦਿਆਲਯ ਵਿੱਚ ਪੜਨ ਵਾਲੀਆ ਵਿਦਿਆਰਥਣਾ ਨੂੰ ਬਿਊਟੀ ਐਂਡ ਵੈਲਨੈਸ ਅਤੇ ਫੈਸ਼ਨ ਡਿਜਾਇੰਗ ਦੇ ਵੱਖ ਵੱਖ ਕੋਰਸਾਂ ਬਾਰੇ ਗਾਈਡ ਕੀਤਾ।

Advertisements

ਵਧੇਰੇ ਜਾਣਕਾਰੀ ਦਿੰਦੇ ਹੋਏ ਮੰਗੇਸ਼ ਸੂਦ, ਸਕੱਤਰ ਵੱਲੋਂ ਦੱਸਿਆ ਗਿਆ ਕਿ ਨਵੋਦਯਾ ਵਿਦਿਆਲਯ, ਵਿੱਚ ਪੜਨ ਵਾਲੀਆ ਸੱਤਵੀ, ਅੱਠਵੀ ਅਤੇ ਨੌਵੀ ਜਮਾਤ ਦੀਆ ਵਿਦਿਆਰਥਣਾ ਵਿੱਚ ਬਿਊਟੀ ਐਂਡ ਵੈਲਨੇਸ ਅਤੇ ਫੈਸ਼ਨ ਡਿਜਾਇਨਿੰਗ ਵਰਗੇ ਵਿਸ਼ਿਆ ਵਿੱਚ ਦਿਲਚਸਪੀ ਵਧਾਉਣ ਲਈ ਇਸ ਪੰਜ ਦਿਨਾ ਵਰਕਸ਼ੋਪ ਦਾ ਆਯੋਜਨ ਕਰਵਾਇਆ ਗਿਆ ਸੀ। ਜਿਸ ਵਿੱਚ ਵਿਦਿਆਲਯ ਦੀਆ ਵਿਦਿਆਰਥਣਾ ਨੂੰ ਮਹਿੰਦੀ ਲਗਾਉਣ, ਹੇਅਰ ਡੂ, ਮੇਕਅਪ, ਸਟਿਚਿੰਗ, ਕੰਟਿੰਗ, ਪੇਂਟਿੰਗ, ਓਮਬਰੋਦਿੲਰੇ, ਆਦਿ ਬਾਰੇ ਟਰੇਨਿੰਗ ਦਿੱਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਅਜਿਹੀਆ ਵਰਕਸ਼ੋਪਜ ਦਾ ਆਯੋਜਨ ਕਰਵਾਉਣ ਨਾਲ ਵਿਦਿਆਰਥੀਆ ਨੂੰ ਸਕੂਲੀ ਕਿਤਾਬੀ ਗਿਆਨ ਤੋਂ ਇਲਾਵਾ ਹੋਰ ਫਰੳਚਟਚਿੳਲ ਗਿਆਨ ਮਿਲਦਾ ਹੈ।

ਸਮੇਂ-ਸਮੇਂ ਤੇ ਸਕੂਲਾ ਵਿੱਚ ਅਜਿਹੀਆ ਗਤੀਵੀਧਿਆ ਦਾ ਆਯੋਜਨ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਦਸਵੀ ਤੱਕ ਦੀ ਸਕੂਲੀ ਵਿਦਿਆ ਪ੍ਰਾਪਤ ਕਰਣ ਤੋਂ ਬਾਅਦ ਕਾਲਜ ਵਿੱਚ ਆਪਣੇ ਪੰਸਦੀਦਾ ਵਿਸ਼ਿਆ ਨੂੰ ਚੁਣ ਕੇ ਆਪਣੇ ਕਰੀਅਰ ਦਾ ਚੁਣਾਵ ਕਰਣ। ਇਸ ਤੋਂ ਇਲਾਵਾ ਉਹਨਾ ਦੁਆਰਾ ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵਿੱਚ ਖੋਲੇ ਗਏ ਗਏ “Red Cross School of Vocational Learning” ਵਿੱਚ ਖੋਲੋ ਗਏ ਵੱਖ ਵੱਖ ਵੋਕੇਸ਼ਨਲ ਕੋਰਸਾ ਜਿਵੇਂ ਕਿ ਫੈਸ਼ਨ ਡਿਜਾਇਨਿੰਗ , ਬਿਉਟੀ ਐਂਡ ਵੈਲਨੈਸ, ਕੰਪਿਉਟਰ, ਟੈਲੀ, ਅਕਾਉਂਟਿੰਗ, ਟਾਇਪ ਐਂਡ ਸ਼ੋਰਟਹੈਂਡ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਦਿਆਰਥੀਆ ਨੂੰ ਅਜਿਹੇ ਕਿੱਤਾਮੁੱਖੀ ਕੋਰਸ ਕਰਵਾ ਕੇ ਰੁਜਗਾਰ ਦੇ ਮੋਕੇ ਵੀ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਪੈਰਾ ਤੇ ਖੜੇ ਹੋ ਸਕਣ।
ਰੰਜੂ ਦੁੱਗਲ, ਪ੍ਰਿੰਸਿਪਲ, ਜਵਾਹਰ ਨਵੋਦਯਾ ਵਿਦਿਆਲਯ, ਫਲਾਹੀ, ਹੁਸ਼ਿਆਰਪੁਰ ਦੁਆਰਾ ਦੱਸਿਆ ਗਿਆ ਕਿ ਸਕੂਲ ਵਿੱਚ ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੁਆਰਾ ਕਰਵਾਈ ਗਈ। ਇਸ ਵਰਕਸ਼ੋਪਜ ਵਿੱਚ ਵਿਦਿਆਰਥਣਾ ਦੁਆਰਾ ਬਹੁਤ ਹੀ ਦਿਲਚਸਪੀ ਦਿਖਾਈ ਗਈ । ਵਿਦਿਆਰਥਣਾ ਇਸ ਵਰਕਸ਼ੋਪ ਲਈ ਕਾਫੀ ਓਣਚਟਿੲਦ ਸਨ। ਇਸ Workshop ਨੂੰ ਵਿਦਿਆਰਥਣਾ ਅਤੇ ਪੂਰੇ ਹੀ ਸਟਾਫ ਹੀ ਸਟਾਫ ਦੁਆਰਾ ਬਹੁਤ ਓਨਜੋੇ ਕੀਤਾ ਗਿਆ । ਪੰਜ ਦਿਨਾ ਦੀ ਇਸ ਵਰਕਸ਼ੋਪ ਵਿੱਚ ਵਿਦਿਆਰਥਣਾ ਨੂੰ ਕਾਫੀ ਕੁਛ ਸਿੱਖਣ ਨੂੰ ਮਿਲਿਆ ।ਇਸ ਤੋਂ ਇਲਾਵਾ ਸ਼੍ਰੀਮਤੀ ਰੰਜੂ ਦੁੱਗਲ ਜੀ ਦੁਆਰਾ ਰੈੱਡ ਕਰਾਸ ਇੰਸਟਰਕਟਰਜ ਰਚਨਾ ਜੈਨ, ਦੀਪਿਕਾ ਅਤੇ ਨਿਸ਼ਾ ਸ਼ਰਮਾ ਦੀ ਕਾਫੀ ਸਰਾਹਨਾ ਕੀਤੀ ਗਈ। ਅੰਤ ਵਿੱਚ ਮੰਗੇਸ਼ ਸੂਦ, ਸਕੱਤਰ, ਜਿਲ੍ਹਾ ਰੈੱਡ ਰਾਸ ਸੁਸਾਇਟੀ, ਹੁਸ਼ਿਆਰਪੁਰ ਵੱਲੋ ਜਵਾਹਰ ਨਵੋਦਯਾ ਵਿਦਿਆਲਯ, ਫਲਾਈ ਹੁਸ਼ਿਆਰਪੁਰ ਦੇ ਪੂਰੇ ਹੀ ਸਟਾਫ ਦਾ ਰੈੱਡ ਕਰਾਸ ਟੀਮ ਨਾਲ ਪੂਰੀ ਤਰ੍ਹਾ ਸਹਿਯੋਗ ਕਰਣ ਲਈ ਧੰਨਵਾਦ ਦਿੱਤਾ।

LEAVE A REPLY

Please enter your comment!
Please enter your name here