ਕੈਨੇਡਾ ਦੇ ਸੜਕ ਹਾਦਸੇ ਵਿੱਚ ਨੌਜ਼ਵਾਨ ਦੀ ਹੋਈ ਮੌਤ

ਗੁਜਰਾਤ (ਦ ਸਟੈਲਰ ਨਿਊਜ਼)। ਗੁਜਰਾਤ ਦੇ ਪਿੰਡ ਦੇਹੇਗਾਮ ਦੇ ਸ਼ਿਆਵਾੜਾ ਦੇ ਨੌਜ਼ਵਾਨ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਸੜਕ ਪਾਰ ਕਰਦੇ ਸਮੇਂ ਟਰੱਕ ਨਾਲ ਟਕਰਾਉਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੀਤ ਪਟੇਲ 12ਵੀਂ ਪਾਸ ਕਰਨ ਤੋਂ ਬਾਅਦ 9 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਗਿਆ ਸੀ ਤੇ ਉਹ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ।

Advertisements

ਜਦੋ ਉਹ ਸਵੇਰੇ ਕੰਮ ਤੇ ਜਾ ਰਿਹਾ ਸੀ ਤਾਂ ਸੜਕ ਪਾਰ ਕਰਦੇ ਸਮੇਂ ਟਰੱਕ ਦੀ ਲਪੇਟ ਵਿੱਚ ਆ ਗਿਆ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here